ਮਮਦੋਟ, 7 ਫਰਵਰੀ (ਨਿਰਵੈਰ ਸਿੰਘ ਸਿੰਧੀ)- ਸਥਾਨਕ ਕਸਬਾ ਮਮਦੋਟ ਦੇ ਬੀ ਡੀ ਓ ਦਫਤਰ ਵਿਖੇ ਜਨਤਾ ਦਰਬਾਰ ਲਗਾ ਕੇ ਹਲਕਾ ਵਿਧਾਇਕ ਫਿਰੋਜਪੁਰ ਦਿਹਾਤੀ ਮੈਡਮ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਗਹਿਰੀ ਵੱਲੋਂ ਲੋਕਾਂ ਦੀਆ ਮੁਸ਼ਕਿਲਾਂ ਸੁਣੀਆਂ ਗਈਆਂ ਜਿਸ ਵਿਚ ਸਥਾਨਕ ਵਾਸੀਆਂ ਤੋਂ ਇਲਾਵਾ ਵਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਨੇ ਭਾਗ ਲਿਆ ਇਸ ਮੌਕੇ ਬੀ ਡੀ ਓ ਮਮਦੋਟ ਹਰਜਿੰਦਰ ਸਿੰਘ ਵੀ ਸ਼ਾਮਿਲ ਰਹੇ ਇਸ ਮੌਕੇ ਤੇ ਉਨ੍ਹਾਂ ਨਾਲ ਦਲਜੀਤ ਸਿੰਘ ਬਾਬਾ ਉਪ ਪ੍ਰਧਾਨ ਨਗਰ ਪੰਚਾਇਤ ਮਮਦੋਟ ,ਕੇਵਲ ਕ੍ਰਿਸ਼ਨ ਨਾਰੰਗ ,ਹਰਪਾਲ ਸਿੰਘ ਨੀਟਾ ਸੋਢੀ ,ਗੁਰਦੇਵ ਸਿੰਘ ਤਰਾਂ ਵਾਲੀ,ਸੁਲਖਣ ਸਿੰਘ ਸਿੰਧੀ ਓਹਨਾ ਦੇ ਨਾਲ ਆਏ ਸਨ ? ਬੀ ਡੀ ਓ ਦਫਤਰ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜਸਮੇਲ ਸਿੰਘ ਲਾਡੀ ਗਹਿਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋ ਜੋ ਚੋਣਾਂ ਦੌਰਾਨ ਵਾਹਦੇ ਕੀਤੇ ਗਏ ਸਨ ਉਹ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਜਿੰਨਾ ਵਿਚ ਸ਼ਗਨ ਸਕੀਮ ,ਵਿਧਵਾ ਪੈਨਸ਼ਨ ਆਦਿ ਸਕੀਮਾਂ ਵਿਚ ਵਾਧਾ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੋੜਵੰਧ ਲੋਕਾਂ ਦੀਆ ਨਵੀਆਂ ਪੈਨਸ਼ਨਾਂ ਲਗਾਈਆਂ ਜਾ ਰਹੀਆਂ ਹਨ ਜਦੋ ਪਤਰਕਾਰਾਂ ਤੇ ਮਮਦੋਟ ਦੇ ਲੋਕਾਂ ਨੇ ਖੇਤੀਬਾੜੀ ਦਫਤਰ ਅਤੇ ਮਮਦੋਟ ਦੀਆ ਸਮਸਿਆਵਾਂ ਵਲ ਧਿਆਨ ਦੁਆਇਆ ਤਾ ਓਹਨਾ ਬੋਲਦਿਆਂ ਆਖਿਆ ਕਿ ਜੋ ਖੇਤੀਬਾੜੀ ਦਫਤਰ ਬਦਲ ਕੇ ਪਿੰਡ ਮੁਰਕ ਵਾਲੇ ਚਲਾ ਗਿਆ ਹੈ। ਇਸ ਮੌਕੇ ਓਹਨਾ ਆਖਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੂਰੇ ਮਮਦੋਟ ਬਲਾਕ ਵਿਚ 1146 ਲਾਭਪਾਤਰੀਆਂ ਵਿਚੋ 415 ਲਾਭਪਾਤਰੀ ਸਹੀ ਪਾਏ ਗਏ ਹਨ ਓਹਨਾ ਵਿਚੋ 95 ਲਾਭਪਾਤਰੀਆਂ ਨੂੰ ਪਹਿਲੀ ਕਿਸ਼ਤ ਓਹਨਾ ਦੇ ਖਾਤਿਆਂ ਵਿਚ ਪਾ ਦਿਤੀ ਗਈ ਹੈ ਅਤੇ 7 ਲਾਭਪਾਤਰੀਆਂ ਦੇ ਖਾਤੇ ਵਿਚ ਦੂਜੀ ਕਿਸ਼ਤ ਵੀ ਪਾ ਦਿਤੀ ਗਈ ਹੈ? ਇਸ ਮੌਕੇ ਓਹਨਾ 20 ਸੂਟ ਗਰੀਬ ਔਰਤਾਂ ਨੂੰ ਵੰਡੇ ? ਆਪਣੇ ਸੰਬੋਧਨ ਦੌਰਾਨ ਓਹਨਾ ਆਖਿਆ ਕਿ ਜੋ ਸਵਛ ਭਾਰਤ ਤਹਿਤ ਫਲਸ਼ਾਂ ਜਲਦੀ ਬਣਾਈਆਂ ਜਾਣਗੀਆਂ ਇਸ ਮੌਕੇ ਓਹਨਾ ਨਾਲ ,ਲਖਵਿੰਦਰ ਲਖਾ ਮਮਦੋਟ ,ਮਹਿੰਦਰ ਸਿੰਘ ਵਧਾਵਨ ,ਸੁਖਵਿੰਦਰ ਸਿੰਘ ਜੋਧਪੁਰ,ਮਹਿੰਦਰ ਗਿਲ ,ਅਵਤਾਰ ਸਿੰਘ ,ਹਰਬੰਸ ਸਿੰਘ ਸਾਬਕਾ ਚੈਅਰਮੈਨ ਰਾਜ ਕੁਮਾਰ ਨਾਰੰਗ ,ਸੰਦੀਪ ਕੁਮਾਰ ਨਾਰੰਗ,ਸਾਦਕ ਮੰਤਰੀ,ਦੀਦਾਰ ਸਿੰਘ ਸਾਬਕਾ ਸਰਪੰਚ ਚਕ ਖੁੰਦਰ ,ਸੁਸ਼ੀਲ ਕੁਮਾਰ ਸੁਪਰਡੈਂਟ ਬੀ ਡੀ ਪੀ ਓ ਆਫਿਸ ,ਸਤਪਾਲ ਸਿੰਘ ਭਗਤ ਜੋਧਪੁਰ ਸੀਨੀਅਰ ਆਗੂ ,ਗੋਰਾ ਮੁਰਕਵਾਲਾ ,ਬੋਹੜ ਸਿੰਘ ਮੁਰਕਵਾਲਾ ਜਰਨੈਲ ਸਿੰਘ ਭੂਰੇ ਕਲਾਂ,ਰਾਜੂ ਕਮਗਰ,ਮਲਕੀਤ ਪੀ ਏ ,ਕਰਨੈਲ ਸਿੰਘ ਕੋਠੇ ਕਿਲੀ ਜਾਗੀਰ ਸਿੰਘ ਹਜਾਰਾ ਸਿੰਘ ਵਾਲਾ,ਪ੍ਰੇਮ ਸਿੰਘ ਸਾਹਨਕੇ ,ਬਲਦੇਵ ਸਿੰਘ ਲਾਟੀਆ ਅਤੇ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।
ਹਲਕਾ ਵਿਧਾਇਕ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੇ ਸੁਣੀਆਂ ਲੋਕਾਂ ਦੀ ਮੁਸ਼ਕਲਾਂ



