ਜਲੰਧਰ, 4 ਫਰਵਰੀ
(ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਣਾ ਗੁਰਜੀਤ ਵ¤ਲੋਂ ਬਾਦਲ ਸਰਕਾਰ ਨੂੰ ਦਿ¤ਤੀ ਕਲੀਨ ਚਿ¤ਟ ਨੂੰ ਚੁਨੌਤੀ ਦਿੰਦਿਆਂ ਮੁ¤ਖ ਮੰਤਰੀ ਨੂੰ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੀ ਜਾਂਚ ਕਰਵਾਉਣ ਬਾਰੇ ਚਿ¤ਠੀ ਲਿਖੀ ਹੈ। ਜਾਖੜ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿ¤ਚ ਬਣੇ ਬਿਜਲੀ ਤਾਪ ਘਰ ਦੇ ਸੰਚਾਲਨ ਦੀ ਨਿਲਾਮੀ ਸਹੀ ਤਰੀਕੇ ਨਾਲ ਨਹੀਂ ਹੋਈ। 1981 ਮੈਗਾਵਾਟ ਦੀ ਸਮਰ¤ਥਾ ਵਾਲੇ ਪਾਵਰ ਪਲਾਂਟ ਨੂੰ ਅਕਾਲੀ ਸਰਕਾਰ ਨੇ 2008 ਵਿ¤ਚ ਹਰੀ ਝੰਡੀ ਦਿ¤ਤੀ ਸੀ। ਇਸ ਨੂੰ ਵੇਦਾਂਤਾ ਨਾਂ ਦੀ ਕੰਪਨੀ ਚਲਾ ਰਹੀ ਹੈ।ਕਾਂਗਰਸ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਦਾ ਕਹਿਣਾ ਹੈ, “ਮੈਂ ਪਹਿਲਾਂ ਵੀ ਤਲਵੰਡੀ ਸਾਬੋ ਪਲਾਂਟ ਦੀ ਗ਼ਲਤ ਤਰੀਕੇ ਨਾਲ ਹੋਈ ਬੋਲੀ ਬਾਰੇ ਇਲਜ਼ਾਮ ਲਾਉਂਦਾ ਸੀ ਕਿ ਜਿਸ ਕੰਪਨੀ ਨੇ ਬਿ¤ਡ ਪਾਈ ਸੀ, ਉਹ ਕੁਆਲੀਫ਼ਾਈ ਹੀ ਨਹੀਂ ਸੀ ਕਰਦੀ। ਤਲਵੰਡੀ ਸਾਬੋ ਪਲਾਂਟ ਲਈ ਜਿਸ ਕੰਪਨੀ ਨੇ ਬਿ¤ਡ ਪਾਈ ਸੀ, ਉਸ ਦੀ ਫਾਇਨਾਂਸ਼ੀਅਲ ਸਮਰ¤ਥਤਾ ਓਨੀ ਨਹੀਂ ਸੀ, ਜਿੰਨੀ ਹੋਣੀ ਚਾਹੀਦੀ ਸੀ।”ਇਸ ਤੋਂ ਪਹਿਲਾਂ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਕਿਸੇ ਪ੍ਰਾਈਵੇਟ ਥਰਮਲ ਪਲਾਂਟ ਬਾਰੇ ਕੁਝ ਗ਼ਲਤ ਨਹੀਂ ਲ¤ਭਿਆ, ਇਸ ਲਈ ਉਨ੍ਹਾਂ ਉ¤ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਕਾਂਗਰਸ ਪ੍ਰਧਾਨ ਜਾਖੜ ਵੱਲੋਂ ਰਾਣੇ ਦਾ ਵਿਰੋਧ



