Skip to content
Independent perspectives. Global stories.
BREAKING

ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ’ਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

Share this story

ਸ੍ਰੀ ਚਮਕੌਰ ਸਾਹਿਬ. 4 ਫਰਵਰੀ (ਅਮਰਜੀਤ ਸਿੰਘ ਕਲਸੀ)-ਪਿੰਡ ਭੈਰੋਮਾਜਰਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਸਰਦੂਲ ਸਿੰਘ ਜੀ ਦੀ ਯਾਦ ਵਿੱਚ ਸਾਲਾਨਾਂ ਬਰਸੀ ਦੇ ਵਿਸ਼ਾਲ ਗੁਰਮਤਿ ਸਮਾਗਮ ਪਿੰਡ ਦੇ ਗੁ: ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਵਿਖੇ ਬੜੇ ਹੀ ਸਤਿਕਾਰ, ਪਿਆਰ ਅਤੇ ਸ਼ਰਧਾ ਭਾਵਨਾ ਨਾਲ ਸੰਪੂਰਨ ਹੋਏ। ਜਿਸ ਵਿੱਚ ਹਜਾਰਾ ਦੀ ਤਾਦਾਦ ਵਿੱਚ ਸੰਗਤਾ ਨਤਮਸਤਕ ਹੋਇਆ। ਸਮਾਗਮ ਦੇ ਦੂਜੇ ਦਿਨ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਜੁਝਾਰ ਸਿੰਘ ਮਠਾੜੂ ਸ੍ਰੀ ਫਤਿਹਗੜ੍ਹ ਸਾਹਿਬ, ਇੰਟਰਨੈਸ਼ਨਲ ਢਾਡੀ ਜੱਥਾ ਮਲਕੀਤ ਸਿੰਘ ਪਪਰਾਲੀ ਅਤੇ ਅੰਤਿਮ ਦਿਨ ਭਾਈ ਸਤਿੰਦਰਬੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਮਨਜਿੰਦਰ ਸਿੰਘ ਐਚ.ਐਮ.ਟੀ. ਵਾਲੇ, ਭਾਈ ਹਰੀ ਸਿੰਘ ਨਾਲਾਗੜ੍ਹ, ਭਾਈ ਮਹਿੰਦਰ ਸਿੰਘ ਖਾਲਸਾ ਭੜੀ ਵਾਲੇ, ਬਾਬਾ ਭੁਪਿੰਦਰ ਸਿੰਘ ,ਬਾਬਾ ਪਰਮਜੀਤ ਸਿੰਘ ਢਿੱਡਾ ਸਾਹਿਬ ਵਾਲੇ,ਬਾਬਾ ਸੁਰਜਨ ਸਿੰਘ ਪੇਵੇ ਵਾਲੇ,ਢਾਡੀ ਗਿਆਨੀ ਬਲਬੀਰ ਸਿੰਘ ਰਸੀਲਾ ਭੋਜੇਮਾਜਰੇ ਵਾਲੇ, ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਹੈਡ ਗੰ੍ਰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਹੈਡ ਗੰ੍ਰਥੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਆਦਿ ਵੱਲੋ ਕਥਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ। ਗੁਰਮਤਿ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਕਰਵਾਏ ਅ੍ਰਮਿੰਤ ਸੰਚਾਰ ਦੌਰਾਨ 70 ਪ੍ਰਾਣੀ ਗੁਰੂ ਦੇ ਬਾਟੇ ਦਾ ਅ੍ਰਮਿੰਤ ਛਕ ਕੇ ਗੁਰੂ ਦੇ ਸਿੰਘ ਸਜੇ। ਸਮਾਗਮ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜਰੀਆਂ ਭਰੀਆਂ। ਇਸ ਦੌਰਾਨ ਪ੍ਰਬੰਧਕਾ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਦੋ ਦਿਨਾਂ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਵਿੱਚ ਬਲੱਡ ਬੈਂਕ ਸਿਵਲ ਹਸਪਤਾਲ ਰੂਪਨਗਰ ਤੋ ਡਾ: ਗੁਰਵਿੰਦਰ ਕੌਰ ਦੀ ਅਗਵਾਈ ਹੇਠ ਆਈ ਟੀਮ ਨੇ ਦੂਜੇ ਦਿਨ 250 ਯੂਨਿਟ ਖੂਨ ਇਕੱਤਰ ਕੀਤਾ ਜਦੋਂਕਿ ਪਹਿਲੇ ਦਿਨ 50 ਯੂਨਿਟ ਖੂਨ ਇਕੱਤਰ ਕੀਤਾ ਗਿਆ ਸੀ। ਇਂਸ ਮੌਕੇ ਸੰਤ ਬਾਬਾ ਅਮਰ ਸਿੰਘ, ਬਾਬਾ ਸੁੱਖਪਾਲ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਮੀਤ ਸਿੰਘ, ਸੇਵਾ ਮੁਕਤ ਡੀ.ਆਈ. ਜੀ. ਪਰਮਜੀਤ ਸਿੰਘ ਗਿੱਲ, ਸੰਤ ਬਾਬਾ ਭੁਪਿੰਦਰ ਸਿੰਘ ਸੰਗਤਪੁਰਾ ਵਾਲੇ, ਬਾਬਾ ਪਰਮਿੰਦਰ ਸਿੰਘ ਜੀ ਸੰਧੂਆ ਵਾਲੇ, ਦਲੀਪ ਸਿੰਘ ਦੀਪਾ, ਬਾਬਾ ਜੋਗਿੰਦਰ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ, ਭਾਈ ਸੁਖਵੀਰ ਸਿੰਘ ਜੀ ਕੰਧੋਲਿਆ ਵਾਲੇ, ਜਸਦੇਵ ਸਿੰਘ ਸਿੱਧੂ, ਜਸਵੰਤ ਸਿੰਘ ਪਟਿਆਲਾ, ਭਾਈ ਅਵਤਾਰ ਸਿੰਘ ਘੁੰਮਣ, ਤਹਿਸੀਲਦਾਰ ਅਜੀਤ ਸਿੰਘ ਲੌਗੀਆਂ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਗੁਰਮੁੱਖ ਸਿੰਘ ਲੌਗੀਆਂ, ਤਰਲੋਚਨ ਸਿੰਘ, ਠੇਕੇਦਾਰ ਬਲਜੀਤ ਸਿੰਘ ਸਿਮਰ, ਸੂਬੇਦਾਰ ਪਰਮਜੀਤ ਸਿੰਘ, ਅਮ੍ਰਿਤ ਸਿੰਘ ਗਧਰਾਮ, ਅਰਜਨ ਸਿੰਘ ਪਟਿਆਲਾ, ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਸਨ।

WRITTEN BY