Skip to content
Independent perspectives. Global stories.
BREAKING

ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾ

Share this story

ਸ੍ਰੀ ਅਨੰਦਪੁਰ ਸਾਹਿਬ 31 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਕੇਂਦਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪੰਜਾਬ ਦੀ ਕਿਰਸਾਨੀ ਨੁੰ ਬਚਾਉਣ ਲਈ ਵੱਡੇ ਹੰਭਲੇ ਦੀ ਆਸ ਹੈ ਤਾ ਜੋ ਘਾਟੇ ਦਾ ਸੋਦਾ ਬਣ ਚੁੱਕਾ ਖੇਤੀਬਾੜੀ ਦਾ ਕੰਮ ਕੁਝ ਲੀਹਂਾ ਤੇ ਆ ਸਕੇ। ਇਨਾ ਸਬਦਂਾ ਦਾ ਪ੍ਰਗਟਾਵਾ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਸਾਬਕਾ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਦੌਰਾਨ ਕੀਤਾ। ਡਾ.ਚੀਮਾ ਨੇ ਕਿਹਾ ਕਿ ਜਿਲਾ ਰੂਪਨਗਰ ਵਰਗੇ ਪਛੜੇ ਇਲਾਕੇ ਵਿਚ 50 ਦੇ ਕਰੀਬ ਸੇਵਾ ਕੇਦਰ ਬੰਦ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਕਿ ਸਮੁੱਚਾ ਰੂਪਨਗਰ ਜਿਲ੍ਹਾ ਕੰਢੀ ਘਾੜ ਅਤੇ ਚੰਗਰ ਨਾਲ ਸਬੰਧਿਤ ਹੈ ਅਤੇ ਸ਼ਹਿਰੀ ਖੇਤਰ ਤੋ ਵੀ ਦੂਰ ਹੈ। ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾ ਨੂੰ ਸਹੂਲਤਾ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪ੍ਰੰਤੂ ਇਨਾ ਕੇਂਦਰਾ ਦੇ ਬੰਦ ਹੋਣ ਨਾਲ ਜਿੱਥੇ ਨੌਜਵਾਨ ਬੇਰੁਜਗਾਰ ਹੋ ਜਾਣਗੇ ਉਥੇ ਹੀ ਲੋਕ ਸਹੂਲਤਾ ਤੋ ਵੀ ਵਾਝੇ ਹੋ ਜਾਣਗੇ। ਡਾ.ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਲੁਧਿਆਣਾ ਨਗਰ ਨਿਗਮ ਚੋਣਾ ਦਾ ਐਲਾਨ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿਉਕਿ ਚੋਣ ਕਮਿਸ਼ਨ ਦਾ ਸਾਰਾ ਕੰਮ ਕਾਂਗਰਸ ਸਰਕਾਰ ਕਰ ਰਹੀ ਹੈ ਅਤੇ ਸਰਕਾਰ ਹਰੇਕ ਤਰਾ ਦੇ ਹੀਲੇ ਵਸੀਲੇ ਵਰਤ ਕੇ ਇਹ ਚੋਣਾ ਜਿੱਤਣਾ ਚਾਹੁੰਦੀ ਹੈ। ਇਸ ਮੌਕੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਰਣਜੀਤ ਸਿੰਘ ਗੁੱਡਵਿੱਲ, ਹਰਜੀਤ ਸਿੰਘ ਅਚਿੰਤ, ਪਰਮਜੀਤ ਸਿੰਘ ਮੱਕੜ, ਸਤਨਾਮ ਸਿੰਘ ਝੱਜ ਆਦਿ ਹਾਜਰ ਸਨ।

WRITTEN BY