ਮੂਨਕ, 31 ਜਨਵਰੀ (ਕੁਲਵੰਤ ਦੇਹਲਾ)-ਇਲਾਕੇ ਦੇ ਕਈ ਪਿੰਡਾਂ ਵਿਚ ਗੁਰੁ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਸਰਧਾ ਪੂਰਵਕ ਮਨਾਏ ਗਏ। ਇਸ ਮੌਕੇ ਜਿਥੇ ਕਈ ਪਿੰਡਾਂ ਵਿਖੇ ਸ੍ਰੀ ਆਖੰਡ ਸਾਹਿਬ ਜੀ ਦੇ ਭੋਗ ਪਾਏ ਗਏ, ਉਥੇ ਹੀ ਨੇੜਲੇ ਪਿੰਡ ਸ਼ੇਰਗੜ ਵਿਖੇ ਗੁਰੁ ਰਵੀਦਾਸ ਵਿਕਾਸ ਕਮੇਟੀ, ਭਗਤ ਰਵੀਦਾਸ ਨੌਜਵਾਨ ਕਲਬ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਾਰੇ ਦੀ ਧਮਕ ਅਤੇ ਸੰਗਤਾਂ ਦੇ ਜੈ ਕਾਰਿਆ ਦੀ ਗੂੰਜ਼ ਵਿਚ ਅਰਦਾਸ ਉਪਰੰਤ ਪੰਜ ਪਿਆਰਿਆ ਦੀ ਅਗਵਾਈ ‘ਚ ਪਿੰਡ ਦੇ ਗੁਰੂ ਘਰ ਤੋਂ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਗਿਆਨੀ ਸੁਖਵੰਤ ਸਿੰਘ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਗੁਰੁ ਰਵੀਦਾਸ ਦੇ ਜੀਵਨ ਇਤਿਹਾਸ ਬਾਰੇ ਵਾਰਾਂ ਗਾ ਕੇ ਵਢਮੁਲੀ ਜਾਣਕਾਰੀ ਦਿਤੀ। ਇਸ ਮੌਕੇ ਸ਼ਮਸ਼ੇਰ ਸਿੰਘ ਸਾਬਕਾ ਸਰਪੰਚ, ਹਰਸਮਜੀਤ ਸਿੰਘ ਪੰਚ, ਜਥੇਦਾਰ ਗੁਰਮੇਲ ਸਿੰਘ, ਧਰਮਿੰਦਰ ਸਿੰਘ, ਰਣਜੀਤ ਸਿੰਘ ਪੰਚ, ਜਗਜੀਤ ਸਿੰਘ ਫੌਜ਼ੀ, ਜਥੇਦਾਰ ਗੁਲਜੀਤ ਸਿੰਘ ਨਿਕਾ, ਕਾਲਾ ਸਿੰਘ ਪ੍ਰਧਾਨ ਗੁਰੁ ਰਵੀਦਾਸ ਕਲਬ, ਪ੍ਰਭੂ ਸਿੰਘ, ਨਿਕਾ ਸਿੰਘ, ਜੋਰਾ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ, ਚੰਦ ਸਿੰਘ ਆਦਿ ਹਾਜ਼ਰ ਸਨ।
ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ



