Skip to content
Independent perspectives. Global stories.
BREAKING

ਅਮਲੋਹ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Share this story

ਅਮਲੋਹ, 31 ਜਨਵਰੀ, (ਰਣਜੀਤ ਸਿੰਘ ਘੁੰਮਣ)-ਸ਼੍ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਮਾਜਿਕ ਜੀਵਨ ਦੀ ਹੋਂਦ ਸੰਭਾਲੀ, ਤਾਂ ਉਹਨਾਂ ਅੱਗੇ ਧਾਰਮਿਕ, ਸਮਾਜਿਕ, ਆਰਥਿਕ ਔਲੜਾਂ ਦਾ ਪਹਾੜ ਖੜਾ ਸੀ। ਚਾਰੇ ਪਾਸੇ ਜਾਤ-ਪਾਤ, ਛੂਤ-ਛਾਤ, ਵੈਰ-ਵਿਰੋਧ ਨੇ ਪੈਰ ਪਸਾਰੇ ਸੀ। ਲੋਕਾਂ ਨੂੰ ਮੰਦਿਰਾਂ ਵਿੱਚ ਜਾਣ ਵਿਦਿਆ ਹਾਸਿਲ ਕਰਨ ਦੀ ਮਨਾਹੀ ਸੀ। ਉੋਦੋਂ ਭਗਤ ਰਵਿਦਾਸ ਨੇ ਆਪਣਾ ਸਾਰਾ ਜੀਵਨ ਆਪਣੀ ਪ੍ਰਭਾਵਸ਼ਾਲੀ, ਕੋਮਲ, ਅਤੇ ਨਿਰਮਲ ਬਾਣੀ ਰਾਹੀਂ ਉਸ ਸਮੇਂ ਸਮਾਜ ਵਿਚ ਪੈਦਾ ਹੋਇਆਂ ਕੁਰੀਤੀਆਂ, ਜਾਤ-ਪਾਤ, ਛੂਤ-ਛਾਤ, ਵੈਰ-ਵਿਰੋਧ, ਸਮਾਜਿਕ ਅਸਮਾਨਤਾ ਅਤੇ ਮਾਨਵਤਾ ਵਿਰੋਧੀਆਂ ਦੇ ਖਿਲਾਫ ਆਪਣੀ ਆਵਾਜ ਉਠਾਈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕੇ ਦੇ ਪਿੰਡ ਸਲਾਣੀ, ਮਾਜਰਾ ਮੰਨਾ ਸਿੰਘ ਵਾਲਾ, ਬੁੱਗਾ ਕਲਾਂ ਅਤੇ ਪਹੇੜੀ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਵੱਡੀ ਗਿਣਤੀ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਤੇ ਵੱਖ ਵੱਖ ਰਵਿਦਾਸ ਸਭਾਵਾਂ ਵੱਲੋਂ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਜੱਗੀ ਬੁੱਗਾ, ਜਸਵਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਕੋਟਲੀ, ਰਾਜੀ ਤੰਦਾ ਬੱਧਾ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਸਲਾਣੀ, ਗੁਰਦੀਪ ਸਿੰਘ ਮਾਜਰਾ, ਜੱਥੇਦਾਰ ਅਮਰ ਸਿੰਘ ਮਾਜਰਾ, ਬਾਬਾ ਬਲਵੀਰ ਸਿੰਘ, ਨੀਟਾ ਪਹੇੜੀ, ਜੱਥੇਦਾਰ ਰਣਜੀਤ ਸਿੰਘ ਪਹੇੜੀ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸੇ ਲੜੀ ਤਹਿਤ ਪਿੰਡ ਰਾਮਗੜ੍ਹ ਵਿਖੇ ਰਵਿਦਾਸ ਕਮੇਟੀ ਨੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਈ ਗਿਆ । ਇਸ ਮੋਕੇ ਗੁਰਮੀਤ ਸਿੰਘ ਰਾਮ੍ਰਗੜ੍ਹ, ਜਰਨੈਲ ਸਿੰਘ ਮੈਬਰ ਬਲਾਕ ਸੰਮਤੀ , ਮਨਿੰਦਰ ਸਿੰਘ ਮਿੰਟਾ ਤੋ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਹਾਜਰ ਸਨ ।

WRITTEN BY