Skip to content
Independent perspectives. Global stories.
BREAKING

ਪੰਥ ਖਾਲਸਾ ਗਤਕਾ ਅਖਾੜਾ ਦੇ ਜਥੇ. ਸੁਖਦੇਵ ਸਿੰਘ ਨੇ ਸਰਕਾਰੀ ਸਕੂਲ ਵਿਖੇ ਵੰਡੇ ਬੂਟ

Share this story

ਅੰਮ੍ਰਿਤਸਰ, 30 ਜਨਵਰੀ (ਦਵਾਰਕਾ ਨਾਥ ਰਾਣਾ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿੱਤ ਪੰਥ ਖਾਲਸਾ ਗਤਕਾ ਅਖਾੜਾ ਦੇ ਜਥੇ.ਸੁਖਦੇਵ ਸਿੰਘ ਖਾਲਸਾ ਅਤੇ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਦੇ ਮੁਖ ਸੇਵਾਦਾਰ ਹਰਿੰਦਰਪਾਲ ਸਿੰਘ ਨਾਰੰਗ ਵੱਲੋ ਸਰਕਾਰੀ ਐਲੀਮੇਟਰੀ ਸਕੂਲ ਪਿੰਡ ਰਹਦੋਰਤਨ ਵਿਖੇ ਸਕੂਲ ਦੇ ਬੱਚਿਆ ਨੂੰ ਬੂਟ, ਕਾਪੀਆ, ਪੈਨਸਲਾ, ਪੈਨ ਅਤੇ ਹੋਰ ਖਾਣ ਪੀਣ ਦਾ ਸਮਾਨ ਵੰਡਿਆ ਗਿਆ।ਇਸ ਮੋਕੇ ਜਥੇ.ਸੁਖਦੇਵ ਸਿੰਘ ਖਾਲਸਾ ਅਤੇ ਹਰਿੰਦਰਪਾਲ ਸਿੰਘ ਨਾਰੰਗ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਹਿਗੁਰੂ ਦੇ ਦਰਸਾਏ ਮਾਰਗ ਤੇ ਚੱਲਦਿਆ ਲੋਕ ਭਲਾਈ ਕੰਮ ਗਰੀਬਾ ਦੀਆ ਸੇਵਾ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਆਮ ਦੇਖਿਆ ਹੈ ਕਿ ਕੋਈ ਦਿਨ ਦਿਹਾੜ ਜਾ ਗੁਰੂ ਸਾਹਿਬਾਨ ਦੀ ਦੇ ਗੁਰਪੁਰਬ ਆਉਦੇ ਹਨ ਸੰਗਤਾ ਵੱਲੋ ਭਾਰੀ ਉਤਸਾਹ ਦਿਖਾਉਦੇ 1ਕਿੱਲੋਮੀਟਰ ਦੇ ਰਸਤੇ ਵਿਚ ਅਨੇਕਾ ਲੰਗਰ ਲਗਾਏ ਜਾਦੇ ਹਨ ਜੋ ਵਿਅੱਰਥ ਨੇ, ਸਾਨੂੰ ਚਾਹੀਦਾ ਹੈ ਕਿ ਲੋੜ ਅਨੁਸਾਰ ਲੰਗਰ ਲਗਾਏ ਜਾਣ ਤੇ ਆਪਣੀ ਦਸਵੰਧ ਦੀ ਸੇਵਾ ਵਿਅੱਰਥ ਗਵਾਈ ਜਾਵੇ।ਇਸ ਮੋਕੇ ਡਾ ਤੇਜਿੰਦਰ ਸਿੰਘ ਵੱਲੋ ਬੱਚਿਆ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਇਆ ਗਿਆ। ਜੱਥੇਦਾਰ ਸੁਖਦੇਵ ਸਿੰਘ ਅਤੇ ਸੇਵਾਦਾਰ ਨਾਰੰਗ ਨੇ ਕਿਹਾ ਕਿ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਤੇ ਚੱਲਦਿਆ ਗਰੀਬ ਲੋਕਾ ਅਤੇ ਲੋੜਵੰਦ ਲੋਕਾ ਦੀ ਸਹਾਇਤਾ ਕਰ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋ ਇਹੋ ਜਿਹੇ ਨੇਕ ਉਪਰਾਲੇ ਸੰਗਤਾ ਦੇ ਸਹਿਯੋਗ ਨਾਲ ਕੀਤੇ ਜਾਦੇ ਹਨ।

WRITTEN BY