ਸ੍ਰੀ ਚਮਕੌਰ ਸਾਹਿਬ, 30 ਜਨਵਰੀ (ਅਮਰਜੀਤ ਸਿੰਘ ਕਲਸੀ) -ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾ ਨਗਰ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਵੱਖ-ਵੱਖ ਸਕੂਲਾਂ ਦੇ ਨਰਸਰੀ ਤੋਂ ਲੈ ਕੇ ਪੰਜਵੀ ਜਮਾਤ ਤੱਕ ਦੇ ਲੋੜਵੰਦ ਬੱਚਿਆਂ ਨੂੰ ਕੋਟੀਆਂ ਸਵੈਟਰ ਅਤੇ ਬੂਟ ਵੰਡੇ ਗਏ। ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦਾਊਦਪੁਰ ਖੁਰਦ ਵਿੱਚ 15 ਨੂੰ, ਸਰਕਾਰੀ ਪ੍ਰਾਇਮਰੀ ਸਕੂਲ ਜੱਸੜਾਂ ਵਿੱਚ 24, ਸਕੂਲ ਅਟਾਰੀ ਵਿੱਚ 21, ਦਾਊਦਪੁਰ ਕਲਾਂ ਦੇ ਸਕੂਲ ਵਿੱਚ 36, ਸਰਕਾਰੀ ਮਿਡਲ ਸਕੂਲ ਵਿੱਚ 66 ਬੱਚਿਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ।ਇਸ ਮੌਕੇ ਸਰਬਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਦਰਸ਼ਨ ਸਿੰਘ ਭੂਰੜੇ, ਡਾ: ਰਾਜਪਾਲ ਸਿੰਘ ਚੌਧਰੀ,ਗੁਰਪ੍ਰੀਤ ਸਿੰਘ ਬੁੱਧੂ, ਅਜੈਬ ਸਿੰਘ ¦ਬੜਦਾਰ ਅਤੇ ਲਖਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਹਾਜਰ ਸਨ।
ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਨੇ ਬੱਚਿਆਂ ਨੂੰ ਕੋਟੀਆਂ ਅਤੇ ਬੂਟ ਵੰਡੇ



