ਬਰੇਟਾ, 30 ਜਨਵਰੀ (ਜੈਲ ਕੌਰ ਖਾਲਸਾ, ਸੁਖਜਿੰਦਰ ਸੰਘਰੇੜੀ)-ਬੁਢਲਾਡਾ ਰੋਡ ਤੇ ਮਾਰਕਫ੍ਯੈੱਡ ਦੇ ਗੁਦਾਮਾਂ ਕੋਲ ਇੱਕ ਸਾਈਕਲ ਰੇਹੜੀ ਦੇ ਪਿੱਛੇ ਅਣਪਛਾਤੇ ਵਹੀਕਲ ਵੱਲੋਂ ਟੱਕਰ ਮਾਰ ਕੇ ਉਸ ਵਿੱਚ ਸਵਾਰ ਰਿਕਸ਼ਾ ਚਾਲਕ ਮਹਿੰਦਰ ਸਿੰਘ ਦੀ ਪਤਨੀ ਗੁਰਮੇਲ ਕੌਰ ਦੀ ਮੌਤ ਹੋਣ ਅਤੇ ਮਹਿੰਦਰ ਸਿੰਘ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਬਰੇਟਾ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਇਹ ਪਰਚਾ ਮ੍ਰਿਤਕ ਦੇ ਪਤੀ ਮਹਿੰਦਰ ਸਿੰਘ ਦੇ ਬਿਆਨਾਂ ਤੇ ਦਰਜ ਕੀਤਾ ਗਿਆ ਹੈ। ਜ਼ਖਮੀ ਮਹਿੰਦਰ ਸਿੰਘ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ। ਮ੍ਰਿਤਕ ਗੁਰਮੇਲ ਕੌਰ ਦੇ ਸੰਸਕਾਰ ਸਮੇਂ ਰਿਸ਼ਤੇਦਾਰਾਂ ਵੱਲੋਂ ਮੰਗ ਕੀਤੀ ਗਈ ਕਿ ਦੋਸੀ ਵਿਅਕਤੀ ਅਤੇ ਵਹੀਕਲ ਦਾ ਪਤਾ ਲਗਾ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮ੍ਰਿਤਕ ਗੁਰਮੇਲ ਕੌਰ ਦਾ ਸੰਸਕਾਰ ਪੋਸਟ ਮਾਰਟਮ ਕਰਨ ਤੋਂ ਬਾਅਦ ਬਰੇਟਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਸੰਸਕਾਰ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਮੰਡੀ ਨਿਵਾਸੀ,ਪਿੰਡ ਨਿਵਾਸੀ ਅਤੇ ਸਮਾਜ ਸੇਵੀ ਲੋਕ ਸ਼ਾਮਲ ਸਨ।
ਸੜਕ ਹਾਦਸੇ ’ਚ ਪਤਨੀ ਦੀ ਮੌਤ-ਪਤੀ ਜ਼ਖਮੀ



