ਸਾਦਿਕ, 30 ਜਨਵਰੀ (ਗੁਰਵਿੰਦਰ ਔਲਖ)-ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਝੋਟੀਵਾਲਾ ਵਿਖੇ ਕਰਵਾਏ ਗਏ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਕ ਸਮਾਗਮ ਵਿਚ ਜਿੱਥੇ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਉੱਥੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਡਿਗਰੀ ਕਾਲਜ, ਸਕੂਲ ਕਮੇਟੀ ਦੇ ਚੇਅਰਮੈਨ ਪ੍ਰਗਟ ਸਿੰਘ ਬੁੱਟਰ , ਸਾਬਕਾ ਸਰਪੰਚ ਸਫ਼ਦਰਪਾਲ ਸਿੰਘ ਸੰਧੂ, ਮਨਜਿੰਦਰਪਾਲ ਸ਼ਰਮਾਂ ਸ਼ੇਰ ਸਿੰਘ ਵਾਲਾ ਆਦਿ ਬਿਰਾਜਮਾਨ ਸਨ। ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਦੁਆਰਾ ਗਾਏ ਧਾਰਮਿਕ ਗੀਤ ਨਾਲ ਹੋਈ। ਸਕੂਲ ਦੀ ਸਲਾਨਾ ਰਿਪੋਰਟ ਪਿੰ੍ਰਸੀਪਲ ਨਿਰਮਲ ਸਿੰਘ ਬੁੱਟਰ ਨੇ ਪੜ੍ਹੀ ਅਤੇ ਸੱਭਨਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦੌਰਾਨ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੰਨਗੀਆਂ ਨੇ ਸੱਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ ‘ਚਿੜੀਆਂ ਦਾ ਚੰਬਾ’ ਆਪਣੀ ਵਿਲੱਖਣ ਸ਼ਾਪ ਛੱਡਣ ਵਿਚ ਕਾਮਯਾਬ ਰਹੀ। ਇਸ ਸਮੇਂ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਇਸ ਸਕੂਲ ਦੀ ਸਥਾਪਨਾ ਹੋਈ ਸੀ ਉਸ ਸਮੇਂ ਵੀ ਉਹਨਾਂ ਨੂੰ ਆਉਣ ਦਾ ਸਭਾਗ ਪ੍ਰਾਪਤ ਹੋਇਆ ਸੀ ਤੇ ਅੱਜ ਹੱਥੀਂ ਲਾਏ ਇਸ ਬੂਟੇ ਦੀ ਛਾਂ ਵੇਖ ਕੇ ਉਹਨਾਂ ਨੂੰ ਅਤਿ ਪ੍ਰਸੰਨਤਾ ਹੋ ਰਹੀ ਹੈ ਤੇ ਇਹ ਸਕੂਲ ਪੜ੍ਹਾਈ ਦੇ ਨਾਲ ਬੱਚਿਆਂ ਵਿਚ ਅਤਮ ਵਿਸ਼ਵਾਸ਼ ਵੀ ਪੈਦਾ ਕਰ ਰਿਹਾ ਹੈ। ਉਹਨਾਂ ਸਕੂਲ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਅਤੇ ਸਕੂਲ ਵਿਖੇ ਜਿਮ ਬਣਾ ਕੇ ਦੇਣ ਦਾ ਵਾਅਦਾ ਵੀ ਕੀਤਾ। ਇਸ ਸਮੇਂ ਹਰਦੀਪ ਸਿੰਘ ਸਰਪੰਚ, ਜਸਵਿੰਦਰ ਸਿੰਘ ਢਿੱਲੋਂ ਪੰਚਾਇਤ ਸਕੱਤਰ, ਬਲਦੇਵ ਸਿੰਘ ਠੇਕੇਦਾਰ, ਬੋਹੜ ਸਿੰਘ ਸੰਧੂ, ਗੁਰਸ਼ਵਿੰਦਰ ਸਿੰਘ ਮਚਾਕੀ ਕਲਾਂ, ਭੁਪਿੰਦਰ ਸਿੰਘ ਢਿੱਲੋਂ, ਰਾਜਬਿੰਦਰ ਸਿੰਘ ਧੌਂਸੀ, ਗੁਰਸੇਵਕ ਸਿੰਘ ਸੰਧੂ, ਸ਼ਿੰਦਰਪਾਲ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ।
ਸਕੂਲਾਂ ਵਾਲੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ’ਚ ਆਤਮ ਵਿਸ਼ਵਾਸ ਵੀ ਪੈਦਾ ਕਰਨ : ਕਿੱਕੀ ਢਿੱਲੋਂ



