Skip to content
Independent perspectives. Global stories.
BREAKING

ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਬੈਟਰ ਵੇਅ ਇਮੀਗ੍ਰੇਸ਼ਨ ਦਾ ਉਦਘਾਟਨ

Share this story

ਸਾਦਿਕ, 30 ਜਨਵਰੀ (ਗੁਲਜ਼ਾਰ ਮਦੀਨਾ)-ਇੱਥੋਂ ਦੇ ਮੁੱਖ ਚੌਂਕ ਵਿੱਚ ਫ਼ਰੀਦਕੋਟ ਰੋਡ ’ਤੇ ਖੁੱਲ੍ਹੇ ‘ਬੈਟਰ ਵੇਅ ਇੰਮੀਗ੍ਰੇਸ਼ਨ ਸੈਂਟਰ’ ਦਾ ਉਦਘਾਟਨ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਵੱਡੇ ਇਕੱਠ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਇੰਮਗ੍ਰੇਸ਼ਨ ਸੈਂਟਰ ਦੀ ਸ਼ੁਰੂਆਤ ਨਾਲ ਹਲਕਾ ਸਾਦਿਕ ਦੇ ਪਿੰਡਾ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਖੂਬ ਲਾਹਾ ਮਿਲੇਗਾ ਕਿਉਂਕਿ ਹੁਣ ਉੱਚ ਵਿਦਿਆ ਪ੍ਰਾਪਤ ਕਰਨ ਜਾਂ ਵਿਦੇਸ਼ਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਉਨ੍ਹਾਂ ਨੂੰ ਦੂਰ ਦੁਰਾਡੇ ਇੰਮੀਗ੍ਰੇਸ਼ਨ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਮਾਪਿਆਂ ਦੀ ਹਮੇਸ਼ਾਂ ਇਹ ਸੋਚ ਰਹਿੰਦੀ ਹੈ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਕਿਸੇ ਨਜ਼ਦੀਕੀ ਸਕੂਲ, ਕਾਲਜ ਜਾਂ ਹੋਰ ਨਿੱਜੀ ਸੈਂਟਰ ਵਿੱਚ ਉੱਚ ਵਿੱਦਿਆ ਹਾਸਲ ਕਰੇ ਤਾਂ ਇਹ ਸੈਂਟਰ ਖੁੱਲ੍ਹਣ ਨਾਲ ਉਨ੍ਹਾਂ ਦੀ ਇਹ ਸਮੱਸਿਆ ਵੀ ਕਾਫ਼ੀ ਹੱਦ ਤੱਕ ਹੱਲ ਹੋਵੇਗੀ। ਉਦਘਾਟਨ ਸਮੇਂ ਪਹੁੰਚੇ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਇੰਮੀਗ੍ਰੇਸ਼ਨ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਸੇਠੀ ਨੇ ਕਿਹਾ ਕਿ ਇਲਾਕਾ ਹਿਠਾੜ ਵਿੱਚ ਸਕੂਲ ਅਤੇ ਕਾਲਜ ਤਾਂ ਕਾਫ਼ੀ ਹਨ ਜਿੱਥੇ ਵਿਦਿਆਰਥੀ ਆਪਣੀ ਮੁੱਢਲੀ ਅਤੇ ਉਚੇਰੀ ਪੜ੍ਹਾਈ ਪ੍ਰਾਪਤ ਕਰਦੇ ਹਨ ਪਰ ਵਿਦੇਸ਼ਾਂ ਵਿੱਚ ਜਾਣ ਲਈ ਆਪਣੀ ਹੱਥ ਅਜ਼ਮਾਈ ਉਨ੍ਹਾਂ ਨੂੰ ਦੂਰ-ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਅਤੇ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਇਹ ਸੈਂਟਰ ਸ਼ੁਰੂ ਕੀਤਾ ਹੈ ਜਿਸ ਵਿੱਚ ਆਈਲੈਟਸ, ਇੰਗਲਿਸ਼ ਸਪੀਕਿੰਗ ਕੋਰਸ, ਸਟੱਡੀ ਅਤੇ ਟੂਰਿਸਟ ਵੀਜ਼ੇ ਆਦਿ ਦਾ ਕੰਮ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਲਈ ਦਾਖਲਾ ਲੈਣ ਵਾਲੇ ਪਹਿਲੇ 20 ਵਿਦਿਆਰਥੀਆਂ ਨੂੰ ਫੀਸਾਂ ਵਿੱਚ ਭਾਰੀ ਛੋਟ ਵੀ ਦਿੱਤੀ ਜਾਵੇਗੀ।
ਇਸ ਸਮੇਂ ਸੁਖਵੀਰ ਮਰਾੜ੍ਹ, ਦੀਪਕ ਕੁਮਾਰ ਸੋਨੂੰ, ਸ਼ਿਵਰਾਜ ਸਿੰਘ ਢਿੱਲੋਂ, ਸੰਦੀਪ ਸੇਠੀ, ਰਜਿੰਦਰ ਕੁਮਾਰ ਸੇਠੀ, ਬਲਜਿੰਦਰ ਸਿੰਘ ਔਲਖ, ਹੀਰਾ ਸਿੰਘ ਸੰਧੂ, ਦਲਜੀਤ ਸਿੰਘ ਢਿੱਲੋਂ, ਹਰਵਿੰਦਰ ਸਿੰਘ ਟਿੱਕਾ ਸੰਧੂ, ਬਲਰਾਜ ਮਾਨਕਟਾਲਾ, ਵਿੱਕੀ ਬਾਂਸਲ, ਵਿਜੈ ਕਟਾਰੀਆ, ਪੰਕਜ ਅੱਗਰਵਾਲ, ਗੁਰਪ੍ਰੀਤ ਬਰਾੜ, ਡਾ. ਰਿੰਕੂ ਸੇਠੀ ਆਦਿ ਵੀ ਹਾਜ਼ਰ ਸਨ।

WRITTEN BY