Skip to content
Independent perspectives. Global stories.
BREAKING

ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ

Share this story

ਰਾਮਪੁਰਾ ਫੂਲ, 30 ਜਨਵਰੀ (ਗਿੱਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਲਿਆਂਵਾਲੀ (ਬਠਿੰਡਾ) ਵਿੱਚ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੁਚੇਤ, ਸਕੂਲ ਦੇ ਹਰ ਵਿਕਾਸ ਦੇ ਕੰਮਾਂ ਵਿਚ ਤੱਤਪਰ, ਚੰਗੇ ਨਤੀਜਿਆਂ ਅਤੇ ਤਨ-ਮਨ-ਧਨ ਨਾਲ ਸਕੂਲ ਪ੍ਰਤੀ ਸਮਰਪਿਤ ਚਾਰ ਅਧਿਆਪਕ ਜਿਨ੍ਹਾਂ ਵਿਚ ਕੁਲਵਿੰਦਰ ਸਿੰਘ ਲੈਕਚਰਾਰ ਅਰਥ ਸ਼ਾਸਤਰ, ਜਗਤਿੰਦਰ ਪ੍ਰੀਤ ਕੰਪਿਊਟਰ ਅਧਿਆਪਕ, ਗੁਰਪ੍ਰੀਤ ਕੌਰ ਸਾਇੰਸ ਮਿਸਟ੍ਰੈਸ, ਸੁਰਜੀਤ ਕੌਰ ਜੂਨੀਅਰ ਸਹਾਇਕ ਨੂੰ ਈਟੀ.ਓ. ਬਠਿੰਡਾ ਆਰ.ਐਸ. ਚੌਹਾਨ, ਪ੍ਰਿੰਸੀਪਲ ਰੰਧਾਵਾ ਸਿੰਘ ਅਤੇ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਮੁਖਤਿਆਰ ਸਿੰਘ ਨੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਰੰਧਾਵਾ ਸਿੰਘ ਨੇ ਇਹਨਾਂ ਅਧਿਆਂਪਕਾਂ ਬਾਰੇ ਬੋਲਦੇ ਕਿਹਾ ਕਿ ਹਰ ਅਧਿਆਪਕ ਚੰਗਾ ਹੁੰਦਾ ਹੈ ਪਰ ਬੱਚਿਆਂ ਪ੍ਰਤੀ ਸਮਰਪਿਤ ਅਧਿਆਂਪਕ ਨੂੰ ਵਿਦਿਆਰਥੀ ਆਪਣੀ ਪੂਰੀ ਜਿੰਦਗੀ ਯਾਦ ਰੱਖਦੇ ਹਨ ਇਸੇ ਰੀਤ ਨੂੰ ਚੱਲਦੇ ਰੱਖਦੇ ਹੋਏ ਭਵਿੱਖ ਵਿਚ ਵੀ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ।ਇਸ ਸਮੇਂ ਪ੍ਰਧਾਨ ਨਗਰ ਪੰਚਾਇਤ ਸੁਖਪਾਲ ਸਿੰਘ ਹੈਪੀ, ਸਾਬਕਾ ਸਰਪੰਚ ਬੇਅੰਤ ਸਿੰਘ, ਐਮ.ਸੀ. ਪਵਨ ਕੁਮਾਰ, ਵਾਈਸ ਪ੍ਰਧਾਨ ਰਮੇਸ਼ ਕੁਮਾਰ, ਅਮਰਾ ਸਿੰਘ, ਰਜਿੰਦਰ ਸਿੰਘ, ਰਿੰਪੀ ਸਿੰਘ, ਸ਼ੇਰ ਸਿੰਘ, ਮਨਜਿੰਦਰ ਸਿੰਘ, ਕੁਲਦੀਪ ਮਤਵਾਲਾ ਅਤੇ ਕਲੱਬ ਪ੍ਰਧਾਨ ਪ੍ਰਮਜੀਤ ਪੱਪੂ ਨੰਬਰਦਾਰ ਦਰਸ਼ਨ ਸਿੰਘ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।

WRITTEN BY