ਫ਼ਰੀਦਕੋਟ, 28 ਜਨਵਰੀ (ਗੁਰਜੀਤ ਰੋਮਾਣਾ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਰਾਜੂ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਖ ਵਖ ਹਿਸਿਆ ‘ਚ ਲਗਾਏ ਗਏ ਪਲਸ ਪੋਲੀਓ ਬੂਥ ਦਾ ਵਾਰਡ ਨੰਬਰ-6 ‘ਚ ਮਿਊਂਸੀਪਲ ਕੌਸਲਰ ਅਸ਼ੋਕ ਕੁਮਾਰ ਵਲੋਂ ਅਗਾਜ ਕੀਤਾ ਗਿਆ। ਇਸ ਮੌਕੇ ਓਮ ਪ੍ਰਕਾਸ ਬੋਹਤ ਪੰਜਾਬ ਪ੍ਰਧਾਨ ਭਾਵਾਧਮ , ਸੂਰਜ ਕੁਮਾਰ ਰੋਨੀ, ਆਸੂ ਕਟਾਰੀਆਂ ਵੀ ਹਾਜਰ ਸਨ। ਕੌਸਲਰ ਅਸ਼ੋਕ ਕੁਮਾਰ ਨੇ ਕਿਹਾ ਕਿ 0 ਤੋਂ 5 ਸਾਲ ਤਕ ਦੇ ਬਚਿਆਂ ਨੂੰ ਪਲਸ ਪੋਲੀਓ ਬੂੰਦਾ ਪਿਲਾਉਣ ਲਈ ਵਾਰਡ ‘ਚ ਬੂਥ ਲਗਾਇਆ ਗਿਆ ਹੈ ਤਾਂ ਜੋ ਕੋਈ ਵੀ ਬਚਾ ਪਲਸ ਪੋਲੀਓ ਬੂੰਦਾ ਪੀਣ ਤੋਂ ਵਾਂਝਾ ਨਾ ਰਹਿ ਜਾਵੇ।
ਪੋਲੀਓ ਬੂਥ ਦਾ ਕੌਂਸਲਰ ਅਸ਼ੋਕ ਕੁਮਾਰ ਵਲੋਂ ਆਗਾਜ਼



