Skip to content
Independent perspectives. Global stories.
BREAKING

ਸਕੂਲ ਵਿਦਿਆਰਥਣ ਅਨਿਸ਼ਕਾ ਸ਼ਰਮਾ ਦਾ ਨਵਜੋਤ ਸਿੱਧੂ ਅਤੇ ਵਿਜੇਂਦਰ ਸਿੰਗਲਾ ਵੱਲੋਂ ਸਨਮਾਨ

Share this story

ਭਵਾਨੀਗੜ੍ਹ, 28 ਜਨਵਰੀ (ਕ੍ਰਿਸ਼ਨ ਗਰਗ)-ਸਥਾਨਕ ਹੈਰੀਟੇਜ ਦੀ ਹੋਣਹਾਰ ਵਿਦਿਆਰਥਣ ਅਨਿਸ਼ਕਾ ਸ਼ਰਮਾ ਨੂੰ ਗਣਤੰਤਰਤਾ-ਦਿਵਸ ਦੇ ਮੌਕੇ ਸਵੱਛ-ਭਾਰਤ ਅਭਿਆਨ ਵਿੱਚ ਆਪਣਾ ਯੋਗਦਾਨ ਦੇਣ ਲਈ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਐਮ. ਐਲ. ਏ ਸੰਗਰੂਰ ਸ੍ਰੀ ਵਿਜੇਂਦਰ ਸਿੰਗਲਾ ਵਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਇਸ ਵਿਦਿਆਰਥਣ ਨੇ ਇਸ ਮੁਹਿੰਮ ਨੂੰ ਸਹੀ ਤਰੀਕੇ ਨਾਲ ਪੂਰ ਚੜਾਉਣ ਲਈ ਇੱਕ ਪੱਤਰ ਰਾਹੀਂ ਆਪਣੇ ਕੁੱਝ ਸੁਝਾਅ ਦਿੱਤੇ ਸਨ ਜਿਨ੍ਹਾਂ ਦੀ ਪ੍ਰਧਾਨ-ਮੰਤਰੀ ਵਲੋਂ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਜਵਾਬ ਵਿੱਚ ਪ੍ਰਸ਼ੰਸਾ-ਪੱਤਰ ਵੀ ਭੇਜਿਆ ਗਿਆ ਸੀ।
ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਤੇ ਆਸ਼ਿਮਾ ਮਿੱਤਲ ਨੇ ਅਨਿਸ਼ਕਾ ਨੂੰ ਵਧਾਈ ਦਿੰਦਿਆਂ ਉਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਸਵੱਛਤਾ-ਅਭਿਆਨ ਨਾਲ ਜੂੜਨ ਲਈ ਪ੍ਰੇਰਿਤ ਕੀਤਾ।

WRITTEN BY