Skip to content
Independent perspectives. Global stories.
BREAKING

ਸੁਤੰਤਰਤਾ ਸੰਗਰਾਮੀ ਅਤੇ ਉਨ੍ਹਾਂ ਦੇ ਪਰਿਵਾਰ ਸਮਾਜ ਲਈ ਪ੍ਰਰੇਨਾ ਸਰੋਤ : ਰਾਣਾ ਕੇ.ਪੀ.ਸਿੰਘ

Share this story

ਕੀਰਤਪੁਰ ਸਾਹਿਬ, 28 ਜਨਵਰੀ (ਅਮਰਾਨ ਖਾਨ)-ਸਤੰਤਰਤਾ ਸੰਗਰਾਮੀ ਅਤੇ ਉਹਨਾਂ ਦੇ ਪਰਿਵਾਰ ਸਮਾਜ ਲਈ ਪ੍ਰਰੇਨਾ ਸਰੋਤ ਹਨ। ਇਹ ਪਰਿਵਾਰ ਸਾਡੇ ਸਮਾਜ ਵਿਚ ਉਸਾਰੂ ਭੂਮਿਕਾ ਨਿਭਾਉਦੇ ਹਨ। ਜਿਸਦੀ ਮਿਸਾਲ ਸਤੰਤਰਤਾ ਸੰਗਰਾਮੀ ਆਤਮਾ ਸਿੰਘ ਬੱਡਲ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਰਾਜ ਕੋਰ ਦਾ ਸਮੁੱਚਾ ਜੀਵਨ ਕਾਲ ਹੈ। ਜੋ ਅਜਾਦੀ ਦੀ ਲੜਾਈ ਵਿਚ ਆਪਣੇ ਸੰਘਰਸ਼ ਅਤੇ ਅਜਾਦੀ ਤੋਂ ਬਾਅਦ ਆਪਣੇ ਜੀਵਨ ਕਾਲ ਵਿਚ ਲੋਕ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹੇ ਹਨ ਉਹਨਾਂ ਦੀ ਧਰਮ ਪਤਨੀ ਮਾਤਾ ਰਾਜ ਕੋਰ ਨੇ ਵੀ ਆਪਣਾ ਸਮੁੱਚਾ ਜੀਵਨ ਮਾਨਵਤਾ ਦੇ ਕਲਿਆਣ ਵਿਚ ਬਤੀਤ ਕੀਤਾ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿੰਡ ਬੱਡਲ ਵਿਚ ਸਤੰਤਰਤਾ ਸੰਗਰਾਮੀ ਸਵ.ਆਤਮਾ ਸਿੰਘ ਬੱਡਲ ਦੀ ਧਰਮ ਪਤਨੀ ਮਾਤਾ ਰਾਜ ਕੋਰ ਦੇ ਅਕਾਲ ਚਲਾਣੇ ਉਪਰੰਤ ਉਹਨਾ ਦੇ ਗ੍ਰਹਿ ਵਿਖੇ ਉਹਨਾਂ ਦੇ ਪਰਿਵਾਰ ਨਾਲ ਦੁਖ ਸਾਝਾਂ ਕਰਨ ਮੋਕੇ ਕੀਤਾ। ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਮਾਤਾ ਦਾ ਜੀਵਨ ਵਿਚ ਉਤਮ ਸਥਾਨ ਹੈ ਅਤੇ ਇਹ ਦੁੱਖ ਸਹਿਣ ਯੋਗ ਨਹੀਂ ਹੈ ਮਾਤਾ ਦੀ ਸੇਵਾ ਹਰ ਮਨੁੱਖ ਦਾ ਕਰਤੱਵ ਹੈ ਅਤੇ ਇਹ ਸੇਵਾ ਕਰਨ ਦਾ ਮੋਕਾ ਭਾਗਾ ਵਾਲੇ ਲੋਕਾਂ ਨੂੰ ਮਿਲਦਾ ਹੈ। ਇਸ ਮੋਕੇ ਉਹਨਾਂ ਨੇ ਸਤੰਤਰਤਾ ਸੰਗਰਾਮੀ ਦੇ ਪੁੱਤਰ ਕਮਾਨਡੈਂਟ ਰਿਟਾ.ਗੁਰਚਰਨ ਸਿੰਘ ਨਾਲ ਦੁੱਖ ਸਾਝਾ ਕੀਤਾ। ਇਸ ਮੋਕੇ ਸ੍ਰੀ ਸਵਰਨ ਸਿੰਘ ਪਰਿਵਾਰਕ ਮੈਂਬਰ,, ਸ੍ਰੀ ਅਜੈਬ ਸਿੰਘ ਪਰਿਵਾਰਕ ਮੈਂਬਰ, ਹਰਗੋਪਾਲ ਸਿੰਘ ਨੰਬਰਦਾਰ, ਮਾਸਟਰ ਹਰਚਰਨ ਸਿੰਘ, ਹਕੀਮ ਹਰਮਿੰਦਰਪਾਲ ਸਿੰਘ, ਮਾਸਟਰ ਦੇਵ ਰਾਜ, ਮਨਪ੍ਰੀਤ ਸਿੰਘ, ਚੌਧਰੀ ਭਗਤ ਰਾਮ,ਰਾਣਾ ਰਣ ਬਹਾਦਰ, ਐਡਵੋਕੇਟ ਹਾਕਮ ਚੰਦ, ਪ੍ਰੋ ਮਹਿੰਦਰ ਸਿੰਘ ਬਾਗੀ, ਰਾਣਾ ਰਾਮ ਸਿੰਘ, ਮਾਸਟਰ ਹਿੰਮਤ ਸਿੰਘ, ਰਾਮ ਪ੍ਰਕਾਸ਼ ਨੰਬਰਦਾਰ, ਸ੍ਰੀ ਅਜੀਤ ਸਿੰਘ, ਸ੍ਰੀ ਬਲਬੀਰ ਸਿੰਘ ਬੀਰੀ ਆਦਿ ਵਿਸੇਸ ਤੋਰ ਤੇ ਹਾਜ਼ਰ ਸਨ।

WRITTEN BY