ਲੁਧਿਆਣਾ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਿੱਖ ਕੌਮ ਦੇ ਉਘੇ ਵਿਦਵਾਨ ਵਕਤਾ, ਲੇਖਕ ਅਤੇ ਨਿਸ਼ਕਾਮ ਸੇਵਕ ਡਾ. ਸਰੂਪ ਸਿੰਘ ਅਲੱਗ ਚੇਅਰਮੈਨ ਆਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਲੁਧਿਆਣਾ ਦੀਆਂ ਮਾਨਵਤਾ ਪ੍ਰਤੀ ਕੀਤੀਆਂ ਬੇਹਤਰੀਨ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਡੀਅਨ ਨੈਸ਼ਨਲ ਇੰਸਟੀਚਿਊਟ ਆਫ ਓਰੀਐਂਟਲ ਹੈਰੀਟੇਜ ਕਲਕੱਤਾ ਵੱਲੋਂ 4 ਫਰਵਰੀ 2018 ਨੂੰ ਆਪਣੇ ਵੱਲੋਂ ਦਿੱਲੀ ਵਿਖੇ ਹੋਣ ਵਾਲੇ 41ਵੇਂ ਇੰਟਰਨੈਸ਼ਨਲ ਸਮਾਗਮ ਵਿੱਚ ਸਵਾਮੀ ਵਿਵੇਕਾਨੰਦ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸਵਾਮੀ ਵਿਵੇਕਾਨੰਦ ਨੇ 1893 ਵਿਚ ਅਮਰੀਕਾ ਜਾ ਕੇ ਭਾਰਤੀ ਸਭਿਆਚਾਰ ਅਤੇ ਧਰਮ ਬਾਰੇ ਅਜਿਹਾ ਸ਼ਕਤੀਸ਼ਾਲੀ ਭਾਸ਼ਣ ਕੀਤਾ ਸੀ ਜਿਸ ਦਾ ਪ੍ਰਭਾਵ ਅੱਜ ਵੀ ਮੌਜੂਦ ਹੈ। ਡਾ. ਸਰੂਪ ਸਿੰਘ ਅਲੱਗ ਵੱਲੋਂ ਪਿਛਲੇ 50 ਸਾਲਾਂ ਤੋਂ ਆਪਣੇ ਉਚ ਅਹੁਦੇ ’ਤੇ ਰਹਿੰਦੇ ਹੋਏ ਵੀ ਸੇਵਾ ਕਰਨ ਦੇ ਬਾਵਜੂਦ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਧਰਮ, ਸਭਿਆਚਾਰ ਤੇ ਭਾਸ਼ਾਵਾਂ ਬਾਰੇ ਸੈਮੀਨਾਰਾਂ, ਕਾਨਫਰੰਸਾਂ ਤੇ ਮੀਟਿੰਗਾ ਵਿਚ ਜਾ ਕੇ ਦੇਸ਼ ਦਾ ਨਾਮ ਉਚਾ ਕੀਤਾ ਗਿਆ ਹੈ। ਜਿਸ ਕਰਕੇ ਉਨਾਂ ਨੂੰ ਇਸ ਮਾਣਮੱਤੇ ਪੁਰਸਕਾਰ ਨਾਲ ਦਿੱਲੀ ਵਿਖੇ ਇਕ ਇੰਟਰਨੈਸ਼ਨਲ ਸਮਾਗਮ ਵਿਚ ਸਨਮਾਨਿਤ ਕੀਤਾ ਜਾ ਰਿਹਾ ਹੈ। ਅਜਿਹੇ ਪੁਰਸਕਰਾਂ ਨਾਲ ਡਾ. ਅਲੱਗ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦਾ ਵੀ ਗੌਰਵ ਵਧਦਾ ਹੈ। ਬਿਮਾਰੀ ਦੀ ਵਜ੍ਹਾ ਨਾਲ ਭਾਵੇਂ ਡਾ. ਅਲੱਗ ਆਪ ਜਾ ਕੇ ਇਹ ਸਨਮਾਨ ਨਹੀਂ ਲੇ ਸਕਣਗੇ ਪਰੰਤੂ ਉਨਾਂ ਦੀ ਥਾਂ ਤੇ ਉਨਾਂ ਦੇ ਅਜ਼ੀਜ਼ ਸ਼੍ਰੀ ਇੰਦਰਜੀਤ ਸ਼ਰਮਾ ਅਤੇ ਸੁਖਿੰਦਰ ਪਾਲ ਸਿੰਘ ਅਲੱਗ, ਜਨਰਲ ਸਕੱਤਰ ਇਹ ਸਨਮਾਨ ਪ੍ਰਾਪਤ ਕਰਨਗੇ।
ਡਾ. ਅਲੱਗ ਦਾ ਇੰਡੀਅਨ ਹੈਰੀਟੇਜ ਸੰਸਥਾ ਕਲਕੱਤਾ ਵੱਲੋਂ ਸਵਾਮੀ ਵਿਵੇਕਾਨੰਦ ਪੁਰਸਕਾਰ ਨਾਲ ਸਨਮਾਨ



