ਬਟਾਲਾ, 28 ਜਨਵਰੀ (ਕਾਜਲ ਅਗਰਵਾਲ, ਮਠਾਰੂ)-ਪੰਜਾਬ ਦੀ ਨੌਜਵਾਨੀ ਸੂਬੇ ਦਾ ਭਵਿੱਖ ਬਦਲਣ ਦੀ ਸਮਰੱਧਾ ਰੱਖਦੀ ਹੈ ਅਤੇ ਅਜੋਕੇ ਸਮੇਂ ‘ਚ ਨੌਜਵਾਨੀ ਨੂੰ ਉਤਸ਼ਾਹਿਤ ’ਤੇ ਸਹੀ ਦਿਸ਼ਾ ਦੇਣ ਦੀ ਲੋੜ ਹੈ। ਇੰਨ੍ਹ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ.ਰਮਨਦੀਪ ਸਿੰਘ ਸੰਧੂ ਅਤੇ ਯੂਥ ਅਕਾਲੀ ਦੇ ਮੀਤ ਪ੍ਰਧਾਨ ਸ.ਸਮਸ਼ੇਰ ਸਿੰਘ ਚੀਮਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਪੰਜਾਬ ਦੀ ਜਵਾਨੀ ਕੋਲ ਕਾਬਲੀਅਤ ’ਤੇ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਇਸ ਨੂੰ ਮੌਕੇ ’ਤੇ ਪ੍ਰਦਾਨ ਕਰਨ ਲਈ ਇਕ ਚੰਗਾ ਪਲੇਟਫਾਰਮ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਖਿਲਾਫ ਲਾਮਬੱਧ ਕਰਕੇ ਜਿਥੇ ਬੁਰਾਈਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਉਥੇ ਨੌਜਵਾਨਾਂ ਤੋਂ ਚੰਗਾ ਲਾਭ ਲਿਆ ਜਾ ਸਕਦਾ ਹੈ ’ਤੇ ਉਹ ਰੁਝੇਵੇਂ ਭਰੀ ਜਿੰਦਗੀ ਬਤੀਤ ਕਰਕੇ ਨਸ਼ਿਆਂ ਵਰਗੇ ਅਲਾਮਤ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਤੁੱਟ ਅੰਗ ਹੈ ਤੇ ਇਸ ਲਈ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਖੇਡਾਂ ‘ਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਨਾਲ ਜਿਥੇ ਸਰੀਰਿਕ ਤੇ ਮਾਨਸਿਕ ਵਿਕਾਸ ਹੁੰਦਾ ਹੈ, ਉਥੇ ਨਾਲ ਹੀ ਮਨੁੱਖੀ ਜੀਵਨ ‘ਚ ਖੇਡਾਂ ਦੀ ਬਹੁਤ ਹੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਜਿਥੇ ਮਨੁੱਖ ਆਪਣੇ ਸਰੀਰ ਨੂੰ ਮਜਬੁਤ ਤੇ ਵਧੀਆ ਬਣਾ ਸਕਦਾ ਹੈ ਉਥੇ ਨਾਲ ਹੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਚਾਹੀਦਾ ਹੈ ਕਿ ਉਹ ਖੇਡਾਂ ‘ਚ ਰੁਚੀ ਦਿਖਾਉਣ ਕਿਉਂਕਿ ਖੇਡਾਂ ਮਨੁੱਖੀ ਜੀਵਨ ਵਿੱਚ ਬੜੀ ਅਹਿਮੀਅਤ ਰੱਖਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਨਾਲ ਸਾਨੂੰ ਪ੍ਰੇਰਨਾ, ਸਾਹਸ, ਅਨੁਸਾਸਨ ਤੇ ਇਕਾਗਰਤਾ ਮਿਲਦੀ ਹੈ ਅਤੇ ਇਸ ਲਈ ਖੇਡਾਂ ਨੂੰ ਖੇਡ ਭਾਵਨਾ ਨਾਲ ਹੀ ਖੇਡਿਆ ਜਾਣਾ ਚਾਹੀਦਾ ਹੈ।
ਪੰਜਾਬ ਦੀ ਜਵਾਨੀ ਕੋਲ ਕਾਬਲੀਅਤ ਤੇ ਹੁਨਰ ਦੀ ਕੋਈ ਕਮੀ ਨਹੀਂ : ਸੰਧੂ, ਚੀਮਾ



