April 28, 2026 10:42 pm

ਮੁੱਖ ਮੰਤਰੀ ਤੇ ਉੱੇਪ ਮੁੱਖ ਮੰਤਰੀ ਦੀ ਹਾਜ਼ਰੀ ’ਚ ਜਥੇਦਾਰ ਕੋਲਿਆਂਵਾਲੀ ਨੇ ਅਹੁਦਾ ਸੰਭਾਲਿਆ

ਕੋਲਿਆਂਵਾਲੀ ਨੂੰ ਪਾਰਟੀ ਪ੍ਰਤੀ ਵਚਨਬੱਧਤਾ ਲਈ ਸਨਮਾਨਿਆ : ਬਾਦਲ
badal ਚੰਡੀਗੜ੍ਹ, 24 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੇ ਨਵੇਂ ਨਿਯੁਕਤ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਜਥੇਦਾਰ ਕੋਲਿਆਂਵਾਲੀ ਦੇ ਸਮਰਥਕਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਕੋਲਿਆਂਵਾਲੀ ਨੂੰ ਉਨ੍ਹਾਂ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਲਈ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਵੱਖ ਵੱਖ ਅਹੁਦਿਆਂ ‘ਤੇ ਹੁੰਦੇ ਹੋਏ ਹੇਠਲੇ ਪੱਧਰ ਉਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਭੂਮਿਕਾ ਨਿਭਾਈ ਹੈ ਅਤੇ ਵਚਨਬੱਧ ਆਗੂ ਅਤੇ ਪਾਰਟੀ ਦੇ ਵਿਸ਼ਵਾਸਪਾਤਰ ਹੋਣ ਕਾਰਨ ਉਨ੍ਹਾਂ ਨੂੰ

ਇਹ ਫਲ ਮਿਲਿਆ। ਸ. ਬਾਦਲ ਨੇ ਕਿਹਾ ਕਿ ਉਹ ਇਸ ਕਰਕੇ ਖੁਸ਼ ਹਨ ਕਿ ਜਥੇਦਾਰ ਕੋਲਿਆਂਵਾਲੀ ਨੇ ਨਾ ਹੀ ਕਦੀ ਉਨ੍ਹਾਂ ਨੂੰ ਅਤੇ ਨਾ ਹੀ ਉਪ ਮੁੱਖ ਮੰਤਰੀ ਕੋਲ ਕਿਸੇ ਅਹੁਦੇ ਦੀ ਚਾਹਤ ਪ੍ਰਗਟ ਕੀਤੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਜਥੇਦਾਰ ਕੋਲਿਆਂਵਾਲੀ ਵੱਲੋਂ ਸੂਬੇ ਵਿੱਚ ਖਾਸ ਤੌਰ ’ਤੇ ਮਾਲਵਾ ਖੇਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਕੀਤੇ ਠੋਸ ਯਤਨਾਂ ਸਦਕਾ ਹੀ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਅਦਾਰਿਆਂ ਦੇ ਚੇਅਰਮੈਨ ਦੇ ਅਹਿਮ ਅਹੁਦਿਆਂ ਵਿੱਚੋਂ ਇਕ ਅਹੁਦੇ ਲਈ ਨਿਯੁਕਤ ਕੀਤਾ ਹੈ। ਲੋਕਾਂ ਦੀ ਸੇਵਾ ਪੂਰੇ ਸਮਰਪਣ ਭਾਵਨਾ ਨਾਲ ਨਿਭਾਉਣ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਹੁਣ ਜਥੇਦਾਰ ਕੋਲਿਆਂਵਾਲੀ ਯੋਗ ਪ੍ਰਸ਼ਾਸਕ ਵਜੋਂ ਕਾਰਪੋਰੇਸ਼ਨ ਦੀ ਅਗਵਾਈ ਦੇਣਗੇ ਅਤੇ ਅਨਾਜ ਦੇ ਬਿਨਾਂ ਕਿਸੇ ਅੜਚਣ ਤੋਂ ਖਰੀਦ ਕਰਵਾ ਕੇ ਕਿਸਾਨਾਂ ਦੀ ਸਹਾਇਤਾ ਕਰਨਗੇ।
ਇਸ ਮੌਕੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਵਿਧਾਇਕ ਸ. ਹਰਪ੍ਰੀਤ ਸਿੰਘ ਵੀ ਮੌਜੂਦ ਸਨ।
ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਸਕੱਤਰ ਖੇਤੀਬਾੜੀ ਸ੍ਰੀ ਕਾਹਨ ਸਿੰਘ ਪਨੂੰ ਅਤੇ ਐਡੀਸ਼ਨਲ ਐਮ.ਡੀ. ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਸ੍ਰੀ ਉਪਜੀਤ ਸਿੰਘ ਬਰਾੜ ਹਾਜ਼ਰ ਸਨ। ਇਸ ਸਮੇਂ ਅਕਾਲੀ ਆਗੂ ਵੀਰਪਾਲ ਕੌਰ ਤਰਮਾਲਾ, ਚੇਅਰਮੈਨ ਬਸੰਤ ਸਿੰਘ ਕੰਗ, ਚੇਅਰਮੈਨ ਅਮਰਜੀਤ ਸਿੰਘ ਜੰਡਵਾਲਾਂ, ਚੇਅਰਮੈਨ ਰਣਜੀਤ ਸਿੰਘ ਫਕਰਸਰ, ਚੇਅਰਮੈਨ ਕਾਕਾ ਕਲਵਿੰਦਰ ਸਿੰਘ ਭਾਈਕੇਰਾ, ਮਨਦੀਪ ਸਿੰਘ ਪੱਪੀ ਤਰਮਾਲਾ, ਪਰਮਿੰਦਰ ਸਿੰਘ ਕੋਲਿਆਂ ਵਾਲੀ ਕੌਮੀ ਜਰਨਲ ਸਕੱਤਰ ਪੰਜਾਬ, ਪਦ੍ਰੀਪ ਸਿੰਘ ਕੋਲਿਆਂ ਵਾਲੀ, ਦੀਪਾ ਸੰਧੂ ਕੋਲਿਆਂ ਵਾਲੀ, ਬਿੱਲਾ ਸੰਧੂ ਸਰਾਵਾਂ, ਰੂਬੀ ਬਰਾੜ, ਧਰਮਪਾਲ ਸਿੰਘ ਪੰਨੀਵਾਲਾ, ਚੇਅਰਮੈਨ ਜਸਵੰਤ ਸਿੰਘਾ, ਪੰਨੀਵਾਲਾ, ਕਲਵਿੰਦਰ ਸਿੰਘ ਪੂਨੀਆਂ ਪ੍ਰਧਾਨ, ਬਾਬਾ ਸਰਮੁੱਖ ਸਿੰਘ ਰਾਣੀਵਾਲਾ, ਪ੍ਰਧਾਨ ਪੰਮਾ ਬਰਾੜ, ਲਾਡਾ ਅਸਪਾਲਾ, ਗੁਰਮੀਤ ਸਿੰਘ ਪੀ ਏ ਚੇਅਰਮੈਨ ਐਗਰੋਫੂਡ, ਸੋਨੂੰ ਪੱਕੀ, ਕੁੰਦਨ ਸਿੰਘ ਕਬਰ ਵਾਲਾ, ਹਰਜੀਤ ਸਿੰਘ ਪ੍ਰਧਾਨ, ਰਾਮ ਸਿੰਘ, ਦਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੋਪੀ ਤਰਮਾਲਾ, ਵਿੱਕੀ ਤਰਮਾਲਾ, ਹਰਿੰਦਰ ਸਿੰਘ ਤਰਮਾਲਾ, ਅਮਰਜੀਤ ਸਿੰਘ ਠੇਕੇਦਾਰ, ਕਲਵਿੰਦਰ ਸਿੰਘ ਪਿੱਪਲੀ ਚੱਕ, ਗੁਰਪ੍ਰੀਤ ਸਿੰਘ ਪਿੱਪਲੀ ਚੱਕ, ਅਮਰਜੀਤ ਸਿੰਘ ਆਲਮ ਵਾਲਾ, ਰਣਜੀਤ ਸਿੰਘ ਜੋਸਨ, ਦੀਵਾਨ ਸਿੰਘ ਸਰਪੰਚ ਅਸਪਾਲਾ, ਮਲਕੀਤ ਸਿੰਘ ਅਸਪਾਲਾ, ਗੁਰਬਖਸ਼ੀਸ਼ ਸਿੰਘ ਵਿੱਕੀ ਹਾਜ਼ਰ ਸਨ।

Send this to a friend