Skip to content
Independent perspectives. Global stories.
BREAKING

ਸ੍ਰੀ ਮੋਦੀ ਫਿਲਸਤੀਨ ਸਮੇਤ 3 ਦੇਸ਼ਾਂ ਦੀ ਯਾਤਰਾ ’ਤੇ ਜਾਣਗੇ

Share this story

ਨਵੀਂ ਦਿੱਲੀ- ਪ੍ਰਧਾਨਮੰਤਰੀ ਨਰੇਂਦਰ ਮੋਦੀ 9 ਫਰਵਰੀ ਨੂੰ ਫਿਲਸਤੀਨ , ਓਮਾਨ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਚਾਰ ਦਿਨ ਦੀ ਯਾਤਰਾ ਉਤੇ ਜਾਣਗੇ।ਇਸ ਦੌਰਾਨ ਉਹ ‘ਆਪਸੀ ਹਿਤ ਦੇ ਵਿਸ਼ਿਆਂ ਉਤੇ’ ਇਨ੍ਹਾਂ ਦੇਸ਼ਾਂ ਦੀ ਲੀਡਰਸ਼ਿਪ ਦੇ ਨਾਲ ਗਲਬਾਤ ਕਰਨਗੇ।ਇਸ ਗਲ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਨੇ ਕੀਤੀ ਹੈ।ਮੰਤਰਾਲੇ ਨੇ ਕਿਹਾ, ‘ਕਿਸੇ ਭਾਰਤੀ ਪ੍ਰਧਾਨਮੰਤਰੀ ਦੀ ਫਿਲਸਤੀਨ ਦੀ ਇਹ ਪਹਿਲੀ ਯਾਤਰਾ ਹੋਵੇਗੀ ਅਤੇ ਮੋਦੀ ਦੀ ਯੂਏਈ ਦੀ ਦੂਜੀ ਯਾਤਰਾ ਅਤੇ ਓਮਾਨ ਦੀ ਇਹ ਪਹਿਲੀ ਯਾਤਰਾ ਹੋਵੇਗੀ।ਯਾਤਰਾ ਦੇ ਦੌਰਾਨ ਪ੍ਰਧਾਨਮੰਤਰੀ ਉਥੇ ਦੇ ਨੇਤਾਵਾਂ ਨਾਲ ਆਪਸੀ ਹਿਤ ਦੇ ਵਿਸ਼ਿਆਂ ਉਤੇ ਚਰਚਾ ਕਰਨਗੇ।ਇਸਦੇ ਇਲਾਵਾ ਹੋਰ ਪ੍ਰੋਗਰਾਮਾਂ ਵਿਚ ਵੀ ਸ਼ਰੀਕ ਹੋਣਗੇ।

WRITTEN BY