Skip to content
Independent perspectives. Global stories.
BREAKING

ਪਦਮ ਪੁਰਸਕਾਰ ਲਈ ਹੁਣ ਪਹਿਚਾਣ ਨਹੀਂ ਕੰਮ ਜ਼ਰੂਰੀ : ਪ੍ਰਧਾਨ ਮੰਤਰੀ

Share this story

ਔਰਤਾਂ ਵਧਾ ਰਹੀਆਂ ਨੇ ਦੇਸ਼ ਦਾ ਗੌਰਵ

ਨਵੀਂ ਦਿੱਲੀ, 28 ਜਨਵਰੀ- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਇਕ ਵਾਰ ਰੇਡੀਓ ਪ੍ਰੋਗਰਾਮ ‘ਮਨ ਦੀ ਬਾਤ‘ ਦੇ ਰਾਹੀ ਦੇਸ਼ ਨੂੰ ਸੰਬੋਧਿਤ ਕੀਤਾ। ਮਨ ਦੀ ਬਾਤ ਪ੍ਰੋਗਰਾਮ ਦਾ ਇਹ 40ਵਾਂ ਐਡੀਸਨ ਹੈ, ਜਦੋਂ ਕਿ ਸਾਲ 2018 ਦਾ ਪਹਿਲਾ ਸੰਸਕਰਣ ਹੈ।ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਨਾਰੀ ਸ਼ਕਤੀ ਦਾ ਜ਼ਿਕਰ ਕੀਤਾ ਅਤੇ ਇਸ ਦੌਰਾਨ ਕਲਪਨਾ ਚਾਵਲਾ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, ਇਹ ਦੁਖ ਦੀ ਗਲ ਹੈ ਕਿ ਅਸੀਂ ਕਲਪਨਾ ਚਾਵਲਾ ਜੀ ਨੂੰ ਇੰਨੀ ਘਟ ਉਮਰ ਵਿਚ ਖੋਹ ਦਿਤਾ, ਪਰ ਉਨ੍ਹਾਂ ਨੇ ਆਪਣੇ ਜੀਵਨ ਵਿਚ ਪੂਰੇ ਸੰਸਾਰ ਵਿਚ, ਖਾਸਕਰ ਭਾਰਤ ਦੀਆਂ ਹਜਾਰਾਂ ਲੜਕੀਆਂ ਨੂੰ, ਇਹ ਸੁਨੇਹਾ ਦਿਤਾ ਕਿ ਨਾਰੀ – ਸ਼ਕਤੀ ਲਈ ਕੋਈ ਵੀ ਸੀਮਾ ਨਹੀਂ ਹੈ।ਸ੍ਰੀ ਮੋਦੀ ਨੇ ਕਿਹਾ ਕਿ ਅਜ ਦੇਸ਼ ਦੀਆਂ ਔਰਤਾਂ ਦੁਨੀਆ ਵਿੱਚ ਸਾਡਾ ਮਾਣ ਵਧਾ ਰਹੀਆਂ ਨੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਤਿੰਨ ਹਜ਼ਾਰ ਤੋਂ ਵਧ ਦਵਾਈਆਂ ਦੇ ਕੇਂਦਰ ਸਥਾਪਤ ਕੀਤੇ ਜਾ ਚੁਕੇ ਹਨ।ਜਿੱਥੇ ਨਾ ਸਿਰਫ ਸਿਰਫ ਦਵਾਈਆ ਸਸਤੇ ਰੇਟਾਂ ‘ਤੇ ਮਿਲ ਰਹੀਆ ਹਨ, ਸਗੋਂ ਵਿਅਕਤੀਗਤ ਤੌਰ ‘ਤੇ ਨੌਜ਼ਵਾਨਾ ਦੇ ਲਈ ਰੋਜਗਾਰ ਦੇ ਨਵੇਂ ਮੌਕੇ ਦਿੱਤੇ ਗਏ ਹਨ।ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰ ਜਿਲ੍ਹੇ ਵਿਚੋਂ ਇਕ ਨੌਜਵਾਨ ਨੂੰ ਨਿਊ ਇੰਡਿਆ ਉਤੇ ਮੰਥਨ ਲਈ ਸਦਾ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ 15 ਅਗਸਤ ਦੇ ਆਸਪਾਸ ਦਿਲੀ ਵਿਚ ਮੌਕ ਪਾਰਲੀਮੈਂਟ ਆਜੋਜਿਤ ਹੋ ਜਾਵੇ ਅਤੇ ਹਰ ਜਿਲ੍ਹੇ ਵਿਚੋ ਇਕ ਨੌਜਵਾਨ ਇਥੇ ਆ ਕੇ ਨਿਊ ਇੰਡੀਆ ਬਣਾਉਣ ਦੇ ਸੰਬੰਧ ਵਿਚ ਆਪਣੇ ਵਿਚਾਰ ਰਖੇ। ਉਨ੍ਹਾਂ ਨੇ ਨਾਲ ਹੀ ਬਿਨਾਂ ਮਹਰਮ ਦੇ ਮੁਸਲਮਾਨ ਔਰਤਾਂ ਦੇ ਹਜ ਜਾਣ ਨੂੰ ਲੈ ਕੇ ਵੀ ਆਪਣੀ ਸਰਕਾਰ ਦੇ ਵਡੇ ਫੈਸਲੇ ਨੂੰ ਜਨਤਾ ਦੇ ਸਾਹਮਣੇ ਰਖਿਆ ਸੀ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅਜ ਪ੍ਰੋਗਰਾਮ ਰਾਹੀਂ ਸੰਬੋਧਨ ਕਰਦੇ ਹੋਏ ਸਾਲ 2018 ਦੀਆਂ ਸ਼ੁਭਕਾਮਨਾਵਾਂ ਦਿਤੀਆਂ।ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ 21ਵੀਂ ਸਦੀ ਦੇ ਗਰੈਂਡ ਭਾਰਤ ਲਈ ਨੌਜਵਾਨ ਅੰਦੋਲਨ ਖੜ੍ਹਾ ਕਰਨ। ਨੌਜਵਾਨ ਹਰ ਜ਼ਿਲੇ ‘ਚ ਮੌਕ ਪਾਰਲੀਆਮੈਂਟ ਬਣੇ ਅਤੇ ਉਥੇ ਨਿਊ ਇੰਡੀਆ ‘ਤੇ ਮੰਥਨ ਕਰਨ। ਉਨ੍ਹਾਂ ਨੇ ਕਿਹਾ ਕਿ 18 ਤੋਂ 25 ਦੇ ਨੌਜਵਾਨ ਨਿਊ ਇੰਡੀਆ ਯੂਥ ਹਨ। ਮੋਦੀ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਵੋਟਰ ਦੇ ਰੂਪ ‘ਚ ਰਜਿਸਟਰ ਕਰਨ ਦੀ ਅਪੀਲ ਕਰਦਾ ਹਾਂ। ਨੌਜਵਾਨਾਂ ਦਾ ਵੋਟ ਨਿਊ ਇੰਡੀਆ ਦਾ ਆਧਾਰ ਬਣੇਗਾ।

WRITTEN BY