Skip to content
Independent perspectives. Global stories.
BREAKING

ਪਹਿਲੀ ਫਰਵਰੀ ਨੂੰ ਆਉਣ ਵਾਲੇ ਕੇਂਦਰੀ ਬਜਟ ’ਚ ਲੋਕਾਂ ਨੂੰ ਵੱਡੀਆਂ ਰਾਹਤਾਂ ਦੇਣ ਦੀ ਤਿਆਰੀ

Share this story

ਪੈਟ੍ਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਹੋਵੇਗੀ ਕਟੌਤੀ

ਨਵੀਂ ਦਿੱਲੀ, 28 ਜਨਵਰੀ- ਭਾਰਤ ਸਰਕਾਰ ਵਲੋਂ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਇਸ ਸਾਲ ਜਨਤਾ ਨੇ ਕੁਝ ਜ਼ਿਆਦਾ ਹੀ ਉਮੀਦਾਂ ਲਾ ਰਖੀਆਂ ਹਨ। ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਵੇਗਾ। ਅਜਿਹੇ ‘ਚ ਸੰਭਾਵਨਾ ਹੈ ਕਿ ਇਸ ਵਾਰ ਸਰਕਾਰ ਬਜਟ ‘ਚ ਮਧ ਵਰਗ ਨੂੰ ਖੁਸ਼ ਕਰਨ ਦੇ ਨਾਲ ਆਮ ਜਨਤਾ ਲਈ ਕਈ ਐਲਾਨ ਕਰ ਸਕਦੀ ਹੈ। ਦੇਸ਼ ਦੀ ਜਨਤਾ ਨੂੰ ਇਸ ਵਾਰ ਦੇ ਬਜਟ ’ਚ ਕਈ ਵਡੀਆਂ ਉਮੀਦਾਂ ਹਨ।ਦੇਸ਼ ’ਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਵਧ ਰਹੇ ਰੇਟਾਂ ਨੇ ਆਮ ਜਨਤਾ ;ਚ ਹਾਹਾਕਾਰ ਮਚਾ ਰਖੀ ਹੈ। ਅਜਿਹੇ ‘ਚ ਅਗਾਮੀ ਬਜਟ ਦੌਰਾਨ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ’ਤੇ ਲਗਣ ਵਾਲੀ ਐਕਸਾਈਜ਼ ਡਿਊਟੀ ’ਚ ਕਟੌਤੀ ਦੀ ਉਮੀਦ ਜਤਾਈ ਜਾ ਰਹੀ ਹੈ।ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇਸ਼ ’ਚ ਡਿਜੀਟਲ ਲੈਣ-ਦੇਣ ਨੂੰ ਵਾਧਾ ਦੇ ਰਹੀ ਹੈ ਅਤੇ ਅਗਾਮੀ ਬਜਟ ’ਚ ਇਸ ਨੂੰ ਲੈ ਕੇ ਕਈ ਯੋਜਨਾਵਾਂ ਦੀ ਸ਼ੁਰੂਆਤ ਹੋ ਸਕਦੀ ਹੈ।ਭੀਮ ਐਪ ਜ਼ਰੀਏ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਆਫਰ ਦਿਤੇ ਜਾ ਸਕਦੇ ਹਨ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ਅਤੇ ਰੋਜ਼ਾਨਾ ਇਸਤੇਮਾਲ ਦੇ ਦੂਜੇ ਸਾਮਾਨਾਂ ਦੀ ਖਰੀਦ ਲਈ ਡਿਜੀਟਲ ਪੇਮੈਂਟ ਨੂੰ ਵਾਧਾ ਦੇਣ ਲਈ ਵੀ ਐਲਾਨ ਹੋ ਸਕਦੇ ਹਨ। ਬਜਟ ’ਚ ਇਨਕਮ ਟੈਕਸ (ਆਮਦਨ ਕਰ) ਨੂੰ ਲੈ ਕੇ ਹੋਣ ਵਾਲੇ ਐਲਾਨਾਂ ‘ਤੇ ਸਭ ਤੋਂ ਜ਼ਿਆਦਾ ਨਜ਼ਰ ਹੈ। ਕਈ ਲੋਕ ਮੰਨ ਰਹੇ ਹਨ ਕਿ ਇਸ ਵਾਰ ਸਰਕਾਰ 3 ਲਖ ਰੁਪਏ ਤਕ ਦੀ ਸਾਲਾਨਾ ਕਮਾਈ ਨੂੰ ਆਮਦਨ ਕਰ ਦੇ ਦਾਇਰੇ ‘ਚੋਂ ਬਾਹਰ ਰਖਣ ਦਾ ਐਲਾਨ ਕਰ ਸਕਦੀ ਹੈ। ਦੇਸ਼ ਦੇ ਸਭ ਤੋਂ ਵਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਵੀ ਆਪਣੀ ਰਿਪੋਰਟ ‘ਚ ਸਰਕਾਰ ਨੂੰ ਆਮਦਨ ਕਰ ਛੋਟ 3 ਲਖ ਰੁਪਏ ਤਕ ਵਧਾਉਣ ਦੀ ਮੰਗ ਕੀਤੀ ਹੈ। ਹੁਣ ਤਕ 2.5 ਲਖ ਰੁਪਏ ਤੋਂ 5 ਲਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 5 ਫੀਸਦੀ, 5 ਲਖ ਰੁਪਏ ਤੋਂ ਉਪਰ ਅਤੇ 10 ਲਖ ਰੁਪਏ ਤਕ ਦੀ ਸਾਲਾਨਾ ਕਮਾਈ ‘ਤੇ 20 ਫੀਸਦੀ ਅਤੇ 10 ਲਖ ਰੁਪਏ ਤੋਂ ਉਪਰ ਦੀ ਸਾਲਾਨਾ ਕਮਾਈ ‘ਤੇ 30 ਫੀਸਦੀ ਆਮਦਨ ਕਰ ਦੀ ਵਿਵਸਥਾ ਹੈ।
ਦੇਸ਼ ‘ਚ ਜ਼ਿਆਦਾ ਤੋਂ ਜ਼ਿਆਦਾ ਉਦਮੀ ਤਿਆਰ ਕਰਕੇ ਰੁਜ਼ਗਾਰ ਨੂੰ ਵਾਧਾ ਦੇਣ ਲਈ ਸਰਕਾਰ ਨੇ ਮੁਦਰਾ ਯੋਜਨਾ ਸ਼ੁਰੂ ਕਰ ਰਖੀ ਹੈ। ਅਜਿਹੀ ਉਮੀਦ ਹੈ ਕਿ ਬਜਟ ‘ਚ ਮੁਦਰਾ ਯੋਜਨਾ ਨੂੰ ਹੋਰ ਸਰਲ ਬਣਾਉਣ ਅਤੇ ਜ਼ਿਆਦਾ ਲੋਨ ਦੇਣ ਨੂੰ ਲੈ ਕੇ ਵੀ ਸਰਕਾਰ ਕੋਈ ਐਲਾਨ ਕਰ ਸਕਦੀ ਹੈ। ਇਸ ਦੇ ਇਲਾਵਾ ਇੰਫ੍ਰਾਸਟ੍ਰਕਚਰ, ਸਰਵਿਸ, ਨਿਰਮਾਣ, ਖੇਤੀਬਾੜੀ, ਰਿਟੇਲ ਅਤੇ ਹੋਰ ਕਈ ਸੈਕਟਰ ਜੋ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਪੈਦਾ ਕਰ ਸਕਦੇ ਹਨ, ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਐਲਾਨ ਹੋ ਸਕਦੇ ਹਨ।

WRITTEN BY