Skip to content
Independent perspectives. Global stories.
BREAKING

ਐਂਬੂਲੈਂਸ ਰਾਹੀਂ ਕਾਬੁਲ ’ਚ ਜਬਰਦਸਤ ਬੰਬ ਧਮਾਕਾ-95 ਦੀ ਮੌਤ

Share this story

ਕਾਬੁਲ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਬੁਲ ਦੇ ਭੀੜ-ਭੜਕੇ ਵਾਲੇ ਇਲਾਕੇ ਵਿਚ ਹੋਏ ਧਮਾਕੇ ਨਾਲ ਪੂਰਾ ਕਾਬੁਲ ਹਿਲ ਗਿਆ ਹੈ। ਕਾਬੁਲ ਵਿਚ ਇਹ ਹੁਣ ਤਕ ਦੂਸਰਾ ਵਡਾ ਧਮਾਕਾ ਮੰਨਿਆ ਜਾ ਰਿਹਾ ਹੈ।ਧਮਾਕਾਖੇਜ਼ ਸਮਗਰੀ ਨਾਲ ਲਦੀ ਐਂਬੂਲੈਂਸ ਨਾਲ ਕੀਤੇ ਗਏ ਇਸ ਹਮਲੇ ਵਿਚ ਹੁਣ ਤਕ ਘਟੋ ਘਟ 95 ਵਿਅਕਤੀ ਮਾਰੇ ਗਏ ਹਨ ਅਤੇ 158 ਲੋਕ ਫਟੜ ਹੋਏ ਹਨ। ਦਸਣਯੋਗ ਹੈ ਕਿ ਪਿਛਲੇ ਹਫ਼ਤੇ ਤਾਲਿਬਾਨ ਅਤਵਾਦੀਆਂ ਨੇ ਕਾਬੁਲ ਦੇ ਇਕ ਲਗਜ਼ਰੀ ਹੋਟਲ ‘ਤੇ ਹਮਲਾ ਕੀਤਾ ਸੀ, ਜਿਸ ਵਿਚ 22 ਜਣੇ ਮਾਰੇ ਗਏ ਸਨ। ਸਿਹਤ ਮੰਤਰਾਲੇ ਦੇ ਤਰਜਮਾਨ ਵਹੀਦ ਮਾਜਰੋਹ ਨੇ ਦਸਿਆ, ‘ਧਮਾਕੇ ਵਿਚ 95 ਮੌਤਾਂ ਹੋਈਆਂ ਹਨ।

WRITTEN BY