ਨਵੀਂ ਦਿੱਲੀ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਰਹਿਣ ਦੇ ਲਿਹਾਜ਼ ਤੋਂ ਦੁਨੀਆ ਦੇ ਸਭਤੋਂ ਸਸਤੇ ਦੇਸ਼ਾਂ ਦੀ ਲਿਸਟ ਵਿਚਭਾਰਤ ਦੂਜੇ ਨੰਬਰ ਹੈ । ਜਦ ਕਿ ਪਹਿਲੇ ਪਾਏਦਾਨ ਉਤੇ ਦਖਣੀ ਅਫਰੀਕਾ ਹੈ। ਕੋਲੰਬੀਆ 13ਵੇਂ, ਪਾਕਿਸਤਾਨ 14ਵੇਂ, ਨੇਪਾਲ 28ਵੇਂ ਅਤੇ ਬਾਂਗਲਾਦੇਸ਼ 40ਵੇਂ ਨੰਬਰ ਉਤੇ ਹੈ। 112 ਦੇਸ਼ਾਂ ਵਿੱਚ ਕੀਤੇ ਗਏ ਸਰਵੇ ਵਿੱਚ ਇਹ ਗਲ ਸਾਹਮਣੇ ਆਈ ਹੈ। ਸਸਤੇ ਹੋਣ ਦਾ ਆਂਕਲਣ ਕਰਨ ਲਈ ਲੋਕਲ ਪਰਚੇਜਿੰਗ ਪਾਵਰ, ਕਿਰਾਇਆ, ਗਰਾਸਰੀਜ਼ ਅਤੇ ਕਸਟਮਰ ਪ੍ਰਾਈਸ ਇੰਡੈਕਸ ਨੂੰ ਆਧਾਰ ਬਣਾਇਆ ਗਿਆ ਹੈ। ਰੈਂਟ ਇੰਡੈਕਸ ’ਚ ਨੇਪਾਲ ਦੇ ਬਾਅਦ ਭਾਰਤ ਨਿਊਜ ਏਜੰਸੀ ਦੇ ਮੁਤਾਬਕ ਸਭਤੋਂ ਘਟ ਰੈਂਟ ਇੰਡੈਕਸ ਵਿੱਚ ਨੇਪਾਲ ਦੇ ਬਾਅਦ ਭਾਰਤ ਦੂਜੇ ਨੰਬਰ ਉਤੇ ਹੈ। ਯਾਨੀ ਇਸ ਲਿਸਟ ਵਿਚ ਸ਼ਾਮਿਲ 50 ਦੇਸ਼ਾਂ ਵਿਚ ਭਾਰਤ ਵਿਚ ਰਹਿਣਾ ਕਾਫ਼ੀ ਸਸਤਾ ਹੈ। ਉਥੇ ਹੀ ਕੰਜਿਊਮਰ ਗੁਡਸ ਅਤੇ ਗਰਾਸਰੀ (ਅਨਾਜ) ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ਉਤੇ ਹੈ। ਸਰਵੇ ਵਿਚ ਕਿਹਾ ਗਿਆ ਹੈ ਕਿ ਕੋਲਕਾਤਾ ਵਿਚ ਰਹਿਣ ਵਾਲੇ ਇਕ ਸ਼ਖਸ ਦਾ ਮਹੀਨੇ ਵਿਚ ਖਾਣ ਦਾ ਖਰਚ 285 ਡਾਲਰ (ਕਰੀਬ 18 ਹਜਾਰ ਰੁਪਏ) ਹੈ।
ਭਾਰਤ ਰਹਿਣ ਲਈ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਦੇਸ਼



