ਬੁਢਲਾਡਾ 24, ਜਨਵਰੀ (ਮਹਿਤਾ, ਜਿੰਦਲ)- ਮਹਾਨ ਤਪੱਸ਼ਵੀ ਨੂਰੀ ਆਤਮਾ ਸੱਚੀ ਆਤਮਿਕ ਜ਼ੋਤ ਪੂਜਨੀਕ ਸੰਤ ਬਾਬਾ ਕਰਮ ਚੰਦ(ਜੰਬਲ ਦੇਵ) ਮਲਕਪੁਰੀ ਵਾਲੇ ਮਹਾਰਾਜ ਪ੍ਰਭੂ ਚਰਨਾ ਵਿੱਚ ਜਾ ਬਿਰਾਜੇ ਹਨ। ਜਿਨ੍ਹਾਂ ਦਾ ਅੱਜ ਡੇਰਾ ਜ਼ੋਤ ਮਲਕਪੁਰੀ ਪਿੰਡ ਬੱਛੂਆਣਾ ਵਿਖੇ ਸੈਕੜੇ ਅਨੇਕਾਂ ਸੰਤ ਮਹਾ ਪੁਰਖਾਂ ਅਤੇ ਹਜ਼ਾਰਾ ਸਜੇਲ ਅੱਖਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੋਕੇ ਤੇ ਹਜ਼ਾਰਾਂ ਸੰਗਤਾਂ ਵੱਲੋਂ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ। ਅੰਤਿਮ ਸੰਸਕਾਰ ਮੋਕੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਵੱਲੋਂ ਪੂਜਨੀਕ ਸੰਤ ਬਾਬਾ ਕਰਮ ਚੰਦ (ਜੰਬਲ ਦੇਵ) ਦੀ ਦੇਹ ਦੇ ਬਾਦਲ ਪਰਿਵਾਰ ਵੱਲੋਂ ਚਾਦਰ ਭੇਂਟ ਕੀਤੀ ਗਈ। ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੂਰੀ ਆਤਮਾ ਪੂਜਨੀਕ ਸੰਤ ਬਾਬਾ ਕਰਮ ਚੰਦ ਜੀ ਦੇ ਜ਼ੋਤੀ ਜ਼ੋਤ ਸਮਾਉਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਦੀ ਤਰਫੋ ਐਸ ਡੀ ਐਮ ਬੁਢਲਾਡਾ ਗੁਰਸਿਮਰਨ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਵਿਧਾਇਕ ਕਾਂ. ਹਰਦੇਵ ਅਰਸ਼ੀ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਚੇਅਰਮੇੈਨ ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ ਕਲੀਪੁਰ, ਸਾਬਕਾ ਸਰਪੰਚ ਦਰਸ਼ਨ ਸਿੰਘ ਰੱਲੀ, ਜਿਲ੍ਹਾਂ ਪ੍ਰਧਾਨ ਬਲਵੀਰ ਕੋਰ, ਜਗਸੀਰ ਸਿੰਘ, ਠੇਕੇਦਾਰ ਗੁਰਪਾਲ ਸਿੰਘ, ਡੀ ਐਸ ਪੀ ਰਛਪਾਲ ਸਿੰਘ, ਐਸ ਐਚ ਓ ਬਲਵਿੰਦਰ ਸਿੰਘ, ਗੁਰਵੀਰ ਸਿੰਘ ਬਰਾੜ, ਬਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਆਸੀ ਅਤੇ ਗੈਰ ਸਿਆਸੀ ਲੋਕਾਂ ਨੇ ਮਹਾਨ ਤਪੱਸਵੀ ਸੰਤ ਪੂਜਨੀਕ ਬਾਬਾ ਕਰਮ ਚੰਦ(ਜੱਬਲ ਦੇਵ) ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ। ਵਰਣਨਯੌਗ ਹੈ ਕਿ ਜ਼ੋ ਹੀ ਅੱਜ ਸਵੇਰੇ ਪੂਜਨੀਕ ਸੰਤ ਜੀ ਜ਼ੋਤੀ ਜ਼ੋਤ ਸਮਾਉਣ ਦੀ ਸੂਚਨਾ ਸਰਧਾਲੂਆਂ ਨੂੰ ਮਿਲੀ ਤਾਂ ਮਿੰਟਾਂ ਸਕਿੰਟਾਂ ਵਿੱਚ ਹੀ ਹਜਾਂਰਾ ਸਰਧਾਲੂਆਂ ਦਾ ਡੇਰੇ ਵਿੱਚ ਤਾਤਾ ਲੱਗ ਗਿਆ। ਡੇਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੂਜਨੀਕ ਬਾਬਾ ਕਰਮ ਚੰਦ ਜੀ 1981 ਵਿੱਚ ਪਿੰਡ ਫਰਮਾਹੀ ਜਿਲ੍ਹਾ ਬਰਨਾਲਾ ਤੋਂ ਡੇਰਾ ਜ਼ੋਤ ਮਲਕਪੁਰੀ ਵਿਖੇ ਆਏ। ਜਿੱਥੇ ਮਹਾਰਾਜ ਹਮੇਸ਼ਾ ਗੁਰੂ ਅਤੇ ਗਰੀਬ ਦੀ ਸੇਵਾ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ।
ਸੰਤ ਬਾਬਾ ਜੀ ਨੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵੱਖ ਵੱਖ ਡੇਰਿਆਂ ਵਿੱਚ ਗਊ ਅਤੇ ਗਰੀਬ ਦੀ ਸੇਵਾ ਲਈ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕੀਤਾ। ਜਿੱਥੇ ਸੈਕੜਿਆ ਦੀ ਗਿਣਤੀ ਵਿੱਚ ਵੱਖ ਵੱਖ ਗਊਸ਼ਾਲਾਵਾਂ ਅੰਦਰ ਲੱਖਾਂ ਗਊਆਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਮਹਾਨ ਸੰਤ ਦੇ ਅੱਜ ਜ਼ੋਤੀ ਜ਼ੋਤ ਸਮਾਉਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਾਬਾ ਜੀ ਦੇ ਜ਼ੋਤੀ ਜ਼ੋਤ ਸਮਾਉਣ ਤੇ ਦੋਖੀ ਮਨ੍ਹ ਨਾਲ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਨੂਰੀ ਆਤਮਾਂ ਪੂਜਨੀਕ ਸੰਤ ਬਾਬਾ ਕਰਮ ਚੰਦ (ਜੰਬਲ ਦੇਵ) ਜੀ ਜ਼ੋਤੀ ਜ਼ੋਤ ਸਮਾਏ



