Skip to content
Independent perspectives. Global stories.
BREAKING

ਚਾਰਾ ਘੱਪਲੇ ਸਬੰਧੀ ਦੂਜੇ ਕੇਸ ’ਚ ਲਾਲੂ ਨੂੰ 5 ਸਾਲ ਦੀ ਸਜ਼ਾ-5 ਲੱਖ ਰੁਪਏ ਜੁਰਮਾਨਾ

Share this story

ਰਾਂਚੀ, 24 ਜਨਵਰੀ- ਬਹੁਚਰਚਿਤ ਚਾਰਾ ਘੁਟਾਲੇ ਦੇ ਇਕ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਨੇ ਅਜ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ ਅਤੇ 5 ਲਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ।ਅਦਾਲਤ ਨੇ ਬਿਹਾਰ ਦੇ ਸਾਬਕਾ ਮੁਖ ਮੰਤਰੀ ਜਗਨਾਥ ਮਿਸ਼ਰਾ ਸਮੇਤ ਕਈ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸਵਰਨ ਸ਼ੰਕਰ ਪ੍ਰਸਾਦ ਦੀ ਅਦਾਲਤ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਦੋਸ਼ੀ ਕਰਾਰ ਦਿਤਾ ਹੈ।ਦੱਸਣਾ ਚਾਹੁੰਦੇ ਹਾਂ ਕਿ ਲਾਲੂ ਦੀ ਸਜ਼ਾ ’ਤੇ ਬਹਿਸ ਖਤਮ ਹੋ ਚੁਕੀ ਸੀ। ਮੀਡੀਆ ਰਿਪੋਰਟ ਅਨੁਸਾਰ ਲਾਲੂ ਦੀ ਸਜ਼ਾ ਦੀ ਘੋਸ਼ਣਾ ਦੁਪਹਿਰ 2 ਵਜੇ ਤੋਂ ਬਾਅਦ ਹੋ ਸਕਦਾ ਹੈ। ਦਸਣਾ ਚਾਹੁੰਦੇ ਹਾਂ ਕਿ ਚਾਰਾ ਘੁਟਾਲੇ ਦੇ ਦੇਵਘਰ ਖਜ਼ਾਨਾ ਨਾਲ ਸੰਬੰਧੀ ਇਕ ਹੋਰ ਮਾਮਲੇ ਦੀ ਸਜ਼ਾ ਮਿਲਣ ਤੋਂ ਬਾਅਦ ਉਹ ਬਿਰਸਾ ਮੁੰਢਾ ਜੇਲ ‘ਚ ਬੰਦ ਹਨ।ਇਸ ਮਾਮਲੇ ਦੀ ਬਹਿਸ 10 ਜਨਵਰੀ ਨੂੰ ਪੂਰੀ ਹੋ ਗਈ ਸੀ ਅਤੇ ਅਦਾਲਤ ਨੇ ਫੈਸਲਾ ਸੁਰਖਿਅਤ ਕਰ ਲਿਆ ਸੀ। ਸੀ.ਬੀ.ਆਈ. ਦੀ ਆਰਥਿਕ ਅਪਰਾਧ ਸ਼ਾਖਾਂ ਦੇ ਇਥੇ ਸਥਿਤ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ 950 ਕਰੋੜ ਰੁਪਏ ਦੇ ਚਾਰਾ ਘੁਟਾਲੇ ਨਾਲ ਜੁੜੇ ਚਾਈਬਾਸਾ ਖਜ਼ਾਨਾ ਚੋਂ 35 ਕਰੋੜ, 62 ਲਖ ਰੁਪਏ ਫਰਜ਼ੀ ਢੰਗ ਨਾਲ ਕਢਵਾਉਣ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ ਦੋਸ਼ੀ ਕਰਾਰ ਦਿਤਾ ਹੈ।

WRITTEN BY