ਰਾਏਪੁਰ, 24 ਜਨਵਰੀ (ਪੀ.ਟੀ.)- ਛੱਤੀਸਗੜ੍ਹ ਦੇ ਨਾਰਾਇਣ ਪੁਰ ’ਚ ਪੁਲਿਸ ਅਤੇ ਨਕਸਲੀਆ ਵਿਚਾਲੇ ਬੁਧਵਾਰ ਨੂੰ ਮੁਠਭੇੜ ਹੋ ਗਈ, ਜਿਸ ਦੌਰਾਨ ਚਾਰ ਜਵਾਨ ਸ਼ਹੀਦ ਹੋ ਗਏ ਅਤੇ 11 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।ਖੂਫੀਆ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅੱਤਵਾਦੀਆਂ ਦੇ ਗੁਮਟੇਰ ਦੇ ਜੰਗਲਾ ’ਚ ਲੁਕੇ ਹੋਣ ਦੀ ਸੂਚਨਾ ਮਿਲਣ ’ਤੇ ਰਾਤ ਨੂੰ 60 ਜਵਾਨ ਗੁਮਟੇਰ ਦੇ ਜੰਗਲ ਲਈ ਰਵਾਨਾ ਕੀਤੇ ਗਏ ਸਨ।ਇਸ ਦੌਰਾਨ ਡੀ.ਆਰ.ਜੀ. ਅਤੇ ਐਸ. ਟੀ.ਐਫ. ਦੇ ਜਵਾਨਾਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਅਜ ਦੁਪਹਿਰ ਕਰੀਬ ਇਕ ਵਜੇ ਪੁਲਸ ਅਤੇ ਨਕਸਲੀਆ ਵਿਚਾਲੇ ਜੰਮ ਕੇ ਗੋਲੀਬਾਰੀ ਹੋਈ।



