Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਨੇ ਡੀਜ਼ਲ ਦੇ ਵਧੇ ਰੇਟਾਂ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

Share this story

ਲਹਿਰਾਗਾਗਾ, 23 ਜਨਵਰੀ (ਰਣਜੀਤ ਸਿੰਘ ਵਾਲੀਆਂ)- ਕੇਂਦਰ ਸਰਕਾਰ ਵੱਲੋਂ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਕੇ ਕਿਸਾਨਾਂ ਦਾ ਕਚੂਮਰ ਕੱਢਿਆ ਜਾ ਰਿਹਾ ਹੈ। ਜਿਸ ਨੂੰ ਭਾਰਤੀ ਕਿਸਾਨ ਯੂਨੀਅਨ ਸਹਿਣ ਨਹੀਂ ਕਰੇਗੀ।ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਚਾਰ ਸਕੱਤਰ ਲਾਭ ਸਿੰਘ ਕੜੈਲ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਕੱਠ ਨੂੰ ਸੰਬੋਧਨ ਕਰਨ ਵੇਲੇ ਕਹੇ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਪੱਖੋਂ ਟੁੱਟ ਚੁੱਕਾ ਹੈ ਤੇ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ।ਚੋਣਾਂ ਤੋਂ ਪਹਿਲਾ ਸਰਕਾਰ ਨੇ ਵੋਟਰਾਂ ਨੂੰ ਪਹਿਲਾਂ ਸਬਜ਼ ਬਾਗ ਵਿਖਾ ਕੇ ਸਰਕਾਰ ਬਣਾ ਲਈ, ਪਰ ਹੁਣ ਵਾਅਦੇ ਪੂਰੇ ਕਰਨ ਤੋਂ ਟਾਲ-ਮਟੋਲ ਕਰ ਰਹੀ ਹੈ। ਇਸ ਸਮੇਂ ਕਿਸਾਨਾਂ ਨੇ ਡੀਜ਼ਲ ਦੇ ਵਧੇ ਰੇਟਾਂ ਕਾਰਨ ਟਰੈਕਟਰ ਨੂੰ ਰੱਸਾ ਪਾ ਕੇ ਖਿੱਚਿਆ ਅਤੇ ਆਪਣਾ ਰੋਸ ਪ੍ਰਗਟ ਕਰਦਿਆਂ ਐਸ.ਡੀ.ਐਮ. ਲਹਿਰਾਗਾਗਾ ਬਿਕਰਮਜੀਤ ਸਿੰਘ ਸ਼ੇਰਗਿੱਲ ਰਾਹੀਂ ਦੇਸ਼ ਦੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ।ਜਿਸ ਤੇ ਸ਼ੇਰ ਗਿੱਲ ਨੇ ਉ¤ਨਾਂ ਦਾ ਮੰਗ ਪੱਤਰ ਸਰਕਾਰ ਤੱਕ ਜਲਦੀ ਪਹੁੰਚਾਉਣ ਦਾ ਵਿਸ਼ਵਾਸ ਦਵਾਇਆ।ਇਸ ਸਮੇਂ ਜੋਧਾ ਸਿੰਘ, ਜੁਝਾਰ ਸਿੰਘ, ਬਿੱਕਰ ਸਿੰਘ, ਰੇਸ਼ਮ ਸਿੰਘ, ਤੇਜ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਟੇਕ ਸਿੰਘ ਅੜਕਵਾਸ, ਗੁਰਪ੍ਰੀਤ ਸਿੰਘ ਹਰਿਆਊ, ਗਮਦੂਰ ਸਿੰਘ ਘੋੜੇਨਬ, ਮਹਿਲਾ ਵਿੰਗ ਦੀ ਆਗੂ ਗੁਰਮੀਤ ਕੌਰ, ਬੱਲਾ ਸਿੰਘ, ਜਗਦੇਵ ਸਿੰਘ, ਪਿਆਰਾ ਸਿੰਘ, ਬਚਨ ਸਿੰਘ ਗਿਦੜਿਆਣੀ, ਲਾਲ ਸਿੰਘ ਕੋਟੜਾ ਅਤੇ ਮਹਿੰਦਰ ਸਿੰਘ ਕੋਟੜਾਂ ਆਦਿ ਵੀ ਹਾਜ਼ਰ ਸਨ।

WRITTEN BY