Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਪੰਜ ਰੋਜ਼ਾ ਪੱਕਾ ਮੋਰਚਾ ਦੂਜੇ ਦਿਨ ਵਿੱਚ ਸ਼ਾਮਿਲ

Share this story

ਮੂਨਕ, 23 ਜਨਵਰੀ (ਕੁਲਵੰਤ ਦੇਹਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਪੰਜ ਦਿਨਾ ਪੱਕਾ ਮੋਰਚਾ ਅੱਜ ਦੂਜੇ ਦਿਨ ਵਿੱਚ ਸ਼ਾਮਿਲ ਹੋ ਗਿਆ। ਪੰਜਾਬ ਕਮੇਟੀ ਦੇ ਸੱਦੇ ’ਤੇ ਲਾਇਆ ਮੋਰਚਾ ਲਗਾਤਾਰ ਸਫਲ ਹੋ ਰਿਹਾ ਹੈ। ਇਹ ਪੱਕਾ ਮੋਰਚਾ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਜੂਆਂ ਦੀ ਅਗਵਾਈ ਅਧੀਨ ਲਾਇਆ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਸਰਕਾਰ ਨੇ ਜੋ 17 ਏਕੜ ਦਾ ਕਾਨੂੰਨ ਬਣਾਇਆ ਹੈ। ਉਸ ਕਾਨੂੰਨ ਨੂੰ ਜਲਦੀ ਲਾਗੂ ਕਰੇ। ਪਰ ਇਸ ਦੇ ਉਲਟ ਮਨਪ੍ਰੀਤ ਸਿੰਘ ਬਾਦਲ ਵਰਗਿਆਂ ਕੋਲ ਬਰੁਤ ਵੱਡੇ-ਵੱਡੇ ਬਾਗ ਹਨ। ਇਸ ਦੇ ਨਾਲ ਹੀ ਬਾਦਲ, ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਘਰਾਣੇ ਹਜ਼ਾਰਾਂ ਏਕੜ ਜ਼ਮੀਨ ਦੱਬੀ ਬੈਠੇ ਹਨ। ਇਸ ਦੇ ਨਾਲ ਹੀ ਵੱਡੇ ਘਰਾਣੇ ਸਬਸਿਡੀਆਂ ਲੈ ਕੇ ਸਰਕਾਰਾਂ ਨੂੰ ਚੂਨਾ ਲਾ ਰਹੇ ਹਨ। ਪਰ ਇਸ ਦੇ ਉਲਟ ਛੋਟੇ ਕਿਸਾਨ ਅਤੇ ਬੇ-ਜ਼ਮੀਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜੋ ਜ਼ਮੀਨ ਵੱਡੇ ਘਰਾਣਿਆਂ ਨੇ ਦੱਬ ਕੇ ਰੱਖੀ ਹੈ ਉਸ ਜ਼ਮੀਨ ਨੂੰ ਛੋਟੇ ਕਿਸਾਨਾਂ ਵਿੱਚ ਵੰਡਿਆ ਜਾਵੇ। ਇਸ ਪੱਕੇ ਮੋਰਚੇ ਨੂੰ ਸੰਬੋਧਨ ਕਰਨ ਸਮੇਂ ਸ. ਜੋਗਿੰਦਰ ਸਿੰਘ ਉਗਰਾਹਾਂ, ਸੋਮਾ ਸਿੰਘ ਲੌਂਗੋਵਾਲ, ਬਹਾਦਰ ਸਿੰਘ ਭੁਟਾਲ ਖੁਰਦ, ਜਸਵੰਤ ਸਿੰਘ ਤੋਲਵਾਲ, ਮਨਜੀਤ ਸਿੰਘ ਘਰਾਚੋ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

 

WRITTEN BY