ਬਰੇਟਾ, 23 ਜਨਵਰੀ (ਸੁਖਜਿੰਦਰ ਸੰਘਰੇੜੀ, ਜੈਲ ਕੌਰ ਖਾਲਸਾ)- ਬਿਜਲੀ ਬੋਰਡ ਦੀ ਅਣਗਹਿਲੀ ਬਿਜਲੀ ਦੀਆਂ ਤਾਰਾਂ ਵਾਲਾ ਖੰਭਾ ਲਾਗੇ ਦੇ ਪਿੰਡ ਧਰਮਪੁਰਾ ਦੀ ਫਿਰਨੀ ਤੇ ਬੁਰੀ ਤਰਾਂ ਝੁਕਿਆ ਹੋਇਆ ਖੜ੍ਹਾ ਹੈ ਅਤੇ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਹ ਖੰਭਾ ਪਿਛਲੇ ਤਿੰਨ ਚਾਰ ਸਾਲਾਂ ਤੋਂ ਡਿੱਗਣ ਦੀ ਹਾਲਤ ਖੜ੍ਹਾ ਹੈ ਅਤੇ ਅਨੇਕਾ ਵਾਰ ਬਿਜਲੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਿਆਂ ਹੈ। ਪਰ ਅਜੇ ਤੱਕ ਸੁਣਵਾਈ ਕਿਤੇ ਵੀ ਨਹੀਂ ਹੋਈ। ਇਸ ਮੌਕੇ ਜਗਵਿੰਦਰ ਸਿੰਘ, ਸੇਵੀ ਸਿੰਘ, ਬਲਜੀਤ ਸਿੰਘ, ਗੁਰਦਾਸ ਸਿੰਘ ਆਦਿ ਨੇ ਦੱਸਿਆ ਕਿ ਇਸ ਬਿਜਲੀ ਦੀ ਲਾਇਨ ਨੂੰ ਤੁਰੰਤ ਠੀਕ ਕੀਤਾ ਜਾਵੇ।
ਬਿਜਲੀ ਦਾ ਟੇਢਾ ਖੰਭਾ ਹਾਦਸਿਆਂ ਦਾ ਕਾਰਨ



