Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਤੌਰ ’ਤੇ ਲੜੇਗਾ

Share this story

ਚੰਡੀਗੜ੍ਹ, 23 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅ¤ਜ ਆ ਰਹੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਾਸਤੇ ਵਰਕਰਾਂ ਨੂੰ ਸੰਗਠਤ ਕਰਨ ਲਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਾਸਤੇ ਨਿਗਰਾਨ ਨਿਯੁਕਤ ਕਰ ਦਿ¤ਤੇ ਹਨ। ਪਾਰਟੀ ਵ¤ਲੋਂ ਇਸ ਵਾਰ ਇਹ ਚੋਣਾਂ ਆਪਣੇ ਚੋਣ ਨਿਸ਼ਾਨ ਉ¤ਤੇ ਲੜਣ ਦਾ ਫੈਸਲਾ ਕੀਤਾ ਗਿਆ ਹੈ।ਅ¤ਜ ਇ¤ਥੇ ਪਾਰਟੀ ਦੇ ਮੁ¤ਖ ਦਫਤਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਹੋਈ ਹਰਿਆਣਾ ਲੀਡਰਸ਼ਿਪ ਦੀ 2 ਘੰਟੇ ਲੰਬੀ ਮੀਟਿੰਗ ਦੌਰਾਨ ਇਹਨਾਂ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ।ਇਸ ਮੀਟਿੰਗ ਵਿਚ ਸ਼ਰਨਜੀਤ ਸਿੰਘ ਸਹੋਤਾ ਨੂੰ ਮੁੜ ਤੋਂ ਸਰਬਸੰਮਤੀ ਨਾਲ ਪਾਰਟੀ ਦੀ ਹਰਿਆਣਾ ਇਕਾਈ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਰਾਜ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਹਰਿਆਣਾ ਵਿਚ ਪਾਰਟੀ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਇ¤ਥੇ ਪਾਰਟੀ ਦੀ ਹਰਿਆਣਾ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਵ¤ਧ ਤੋਂ ਵ¤ਧ ਤੋਂ ਸੀਟਾਂ ਉ¤ਤੇ ਆਪਣੇ ਬਲਬੂਤੇ ਉਤੇ ਲੜੇਗਾ। ਉਹਨਾਂ ਕਿਹਾ ਕਿ ਲਗਭਗ 35 ਸੀਟਾਂ ਉ¤ਤੇ ਸਿ¤ਖ ਵ¤ਡੀ ਗਿਣਤੀ ਵਿ¤ਚ ਹਨ। ਹੋਰ ਸੀਟਾਂ ਉ¤ਤੇ ਵੀ ਸਿ¤ਖ ਉ¤ਥੋਂ ਦੀ ਅਬਾਦੀ ਦਾ ਉ¤ਘੜਵਾਂ ਹਿ¤ਸਾ ਹਨ।ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਰਦਾਰ ਰਘੂਜੀਤ ਸਿੰਘ ਵਿਰਕ, ਅਵਤਾਰ ਸਿੰਘ ਮੰਗੀ, ਤਾਰਾ ਸਿੰਘ ਅਸੰਧ, ਸੁਖਬੀਰ ਸਿੰਘ ਮੰਡੀ, ਸੰਤ ਸਿੰਘ ਕੰਧਾਰੀ, ਤੇਜਿੰਦਰਪਾਲ ਢਿ¤ਲੋਂ ਅਤੇ ਰਵਿੰਦਰ ਕੌਰ ਅਜਰਾਨਾ ਸ਼ਾਮਿਲ ਸਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਵਾਸਤੇ ਨਿਗਰਾਨਾਂ ਦੀ ਨਿਯੁਕਤੀ ਕੀਤੀ ਗਈ। ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੰਬਾਲਾ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਨਜੀਤ ਸਿੰਘ ਜੀਕੇ ਅਤੇ ਅਵਤਾਰ ਸਿੰਘ ਹਿ¤ਤ ਫਰੀਦਾਬਾਦ, ਪਲਵਾਲ, ਪਾਣੀਪਤ, ਰੋਹਤਕ, ਸੋਨੀਪਤ ਅਤੇ ਗੁੜਗਾਂਓ ਜ਼ਿਲ੍ਹਿਆਂ ਦਾ ਪ੍ਰਬੰਧ ਵੇਖਣਗੇ। ਸਰਦਾਰ ਸਿਕੰਦਰ ਸਿੰਘ ਮਲੂਕਾ ਫਤਿਹਬਾਦ ਅਤੇ ਸਿਰਸਾ ਜ਼ਿਲ੍ਹਿਆਂ ਦਾ ਪ੍ਰਬੰਧ ਵੇਖਣਗੇ। ਸੁਰਜੀਤ ਸਿੰਘ ਰ¤ਖੜਾ ਕੈਥਲ ਅਤੇ ਜੀਂਦ ਜ਼ਿਲ੍ਹਿਆਂ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਬੀਬੀ ਜਾਗੀਰ ਕੌਰ ਕਰਨਾਲ ਅਤੇ ਕੁਰਕੁਸ਼ੇਤਰ ਜ਼ਿਲ੍ਹਿਆਂ ਦਾ ਪ੍ਰਬੰਧ ਵੇਖਣਗੇ। ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਜਿਲ੍ਹਾ ਹਿਸਾਰ ਅਤੇ ਸ੍ਰੀ ਐਨਕੇ ਸ਼ਰਮਾ ਪੰਚਕੂਲਾ ਦੇ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਸਨ।

WRITTEN BY