April 29, 2026 5:15 am

ਅਰਥਵਿਵਸਥਾ ਦੇ ਲਈ ਸਭ ਤੋਂ ਖ਼ਰਾਬ ਦੌਰ ਖ਼ਤਮ : ਮੂਡੀਜ਼ ਐਨਾਲਿਟਿਕਸ

image ਮੁੰਬਈ-ਰੇਟਿੰਗ ਏਜੰਸੀ ਮੂਡੀਜ਼ ਐਨਾਲਿਟਿਕਸ ਦਾ ਮੰਨਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਲਈ ਸਭ ਤੋਂ ਖ਼ਰਾਬ ਦੌਰ ਖ਼ਤਮ ਹੋ ਗਿਆ ਹੈ ਅਤੇ ਇਹ ਆਪਣੀ ਸਮਰੱਥਾ ‘ਤੇ ਅਗਲੇ ਸਾਲ ਹੀ ਪਹੁੰਚ ਸਕਦਾ ਹੈ। ਇਸ ਸਾਲ ਜੀ. ਡੀ. ਪੀ. ਵਾਧਾ ਦਰ 5 ਤੋਂ 5.5 ਫੀਸਦੀ ਦਾ ਪੱਧਰ ਛੋਹਣ ਅਤੇ 2015 ਵਿਚ ਇਸ ਦੇ 6 ਫੀਸਦੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੂਡੀਜ਼ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੀਆਂ ਸੰਭਾਵਨਾਵਾਂ ਨਾਲ ਕਾਰੋਬਾਰੀ ਉਤਸ਼ਾਹ ਵਧ ਸਕਦਾ ਹੈ ਅਤੇ ਇਹ ਅਰਥਵਿਵਸਥਾ ਨੂੰ ਦਿਸ਼ਾ ਦੇਣ ਵਾਲਾ ਕਾਰਨ ਹੋਵੇਗਾ। ਮੂਡੀਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਦੀ ਤਿਮਾਹੀਆਂ ਵਿਚ ਅਰਥਵਿਵਸਥਾ ਸਥਿਰ ਹੋਈ ਹੈ, ਭਾਵੇਂ ਜੀ. ਡੀ. ਪੀ. ਆਪਣੀ ਅਸਲ ਸਮਰੱਥਾ ਤੋਂ ਘੱਟ ਰਹੀ ਹੈ। ਵਾਧਾ ਦਰ ਡਿੱਗਣ ਦਾ ਜੋਖ਼ਮ ਖ਼ਤਮ ਹੋ ਗਿਆ ਹੈ ਅਤੇ 2014 ਵਿਚ ਅਰਥਵਿਵਸਥਾ ਵਿਚ ਹੌਲੇ-ਹੌਲੇ ਸੁਧਾਰ ਆਵੇਗਾ। ਮੂਡੀਜ਼ ਐਨਾਲਿਟਿਕਸ, ਮੂਡੀਜ਼ ਕਾਰਪੋਰੇਸ਼ਨ ਦਾ ਇਕ ਬਲਾਕ ਹੈ ਅਤੇ ਇਸ ਦੀ ਰਿਪੋਰਟ ਆਜ਼ਾਦ ਹੈ ਜਿਸ ਵਿਚ ਕ੍ਰੈਡਿਟ ਰੇਟਿੰਗ ਬ੍ਰਾਂਚ ਦੇ ਵਿਚਾਰ ਸ਼ਾਮਲ ਨਹੀਂ ਹਨ।

Send this to a friend