Skip to content
Independent perspectives. Global stories.
BREAKING

ਅੱਤਵਾਦ ਤੇ ਵਾਤਾਵਰਨ ’ਚ ਤਬਦੀਲੀ ਦੁਨੀਆ ਸਾਹਮਣੇ ਵੱਡੀ ਚੁਣੌਤੀ : ਮੋਦੀ

Share this story

ਵਰਲਡ ਇਕਨੌਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ ਨੂੰ ਸੰਬੋਧਿਤ ਕੀਤਾ


ਨਵੀਂ ਦਿੱਲੀ/ਦਾਵੋਸ, 23 ਜਨਵਰੀ- ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ ਮਤਲਬ ਵਰਲਡ ਇਕਨੌਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਮੇਂ ਸੰਸਾਰ ਵਿੱਚ ਅੱਤਵਾਦ, ਵਾਤਾਵਰਨ ਦੀ ਤਬਦੀਲੀ ਅਤੇ ਮੁਲਕਾਂ ਦਾ ਸਵੈਕੇਂਦਰਿਤ ਹੋਣਾ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਤੋਂ ਵੀ ਮਾੜੀ ਗੱਲ ਚੰਗੇ ਅਤੇ ਮਾੜੇ ਅੱਤਵਾਦੀਆਂ ਵਿੱਚ ਫਰਕ ਕਰਨਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸੰਸਾਰ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਸਿਰਜਿਆ ਜਾਵੇ ਜਿੱਥੇ ਆਪਸੀ ਸਹਿਯੋਗ ਨਾਲ ਸਾਰੇ ਅੱਗੇ ਵਧ ਸਕਣ। ਸਵਿਟਰਜ਼ਲੈਂਡ ਦੇ ਦਾਵੋਸ ਵਿਚ ਦੋ ਦਹਾਕੇ ਮਗਰੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਵਰਲਡ ਇਕਨੌਮਿਕ ਫੋਰਮ ਵਿਚ ਭਾਗ ਲਿਆ।ਇਸ ਤੋਂ ਪਹਿਲਾਂ ਸਾਲ 1997 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਐ¤ਚ. ਡੀ. ਦੇਵੇਗੌੜਾ ਨੇ ਇਸ ਇਕਨੌਮਿਕ ਫੌਰਮ ਵਿਚ ਹਿ¤ਸਾ ਲਿਆ ਸੀ। ਫੋਰਮ ਦੇ ਚੇਅਰਮੈਨ ਕਲੌਸ ਸਵੌਪ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਅਰਥ ਵਿਵਸਥਾ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਨੇ ਕਿਹਾ,‘‘ਵਸੁਧੈਵ ਕੁਟੁੰਬਕਮ‘ ਦਾ ਭਾਰਤ ਦਾ ਦਰਸ਼ਨ ਅੰਤਰ ਰਾਸ਼ਟਰੀ ਮੁ¤ਦਿਆਂ ਲਈ ਖਾਸ ਰਿਹਾ ਹੈ।ਸ੍ਰੀ ਮੋਦੀ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਵਰਲਡ ਇਕਨੌਮਿਕ ਫੋਰਮ ਨੂੰ ਗਲੋਬਲ ਮੰਚ ਬਣਾਉਣਾ ਵ¤ਡਾ ਕਦਮ ਹੈ।

WRITTEN BY