ਨਾਭਾ, 22 ਜਨਵਰੀ (ਕਰਮਜੀਤ ਸੋਮਲ, ਸਿਕੰਦਰ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਦੇ ਪ੍ਰਧਾਨ ਸ. ਅਵਤਾਰ ਸਿੰਘ ਕੈਦੂਪੁਰ ਦੀ ਰਹਿਨੁਮਾਈ ਹੇਠ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਨਾਮ ਐਸ.ਡੀ.ਐਮ. ਨਾਭਾ ਰਾਹੀਂ ਮੰਗ ਪੱਤਰ ਦੇਣ ਲਈ ਸੈਂਕੜੇ ਕਿਸਾਨ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿਖੇ ਇਕੱਤਰ ਹੋਏ ਅਤੇ ਲੱਗਭਗ ਕਰੀਬ 11.30 ਵਜੇ ਇੱਥੋਂ ਜਲੂਸ ਦੀ ਸਕਲ ਵਿੱਚ ਨਾਅਰੇ ਮਾਰਦੇ ਡੀਜਲ ਦੀਆਂ ਕੀਮਤਾਂ ਘੱਟ ਕਰੋ ਅਤੇ ਕਿਸਾਨਾਂ ਨੂੰ ਕਰਜ ਮੁਕਤ ਕਰੋ ਅਤੇ ਖੁਦਕੁਸੀਆਂ ਤੋਂ ਬਚਾਓ ਨਾਅਰੇ ਮਾਰਦੇ ਹੋਏ ਇੱਥੋਂ ਚੱਲੇ , ਅੱਗੇ ਬੈਲਾਂ ਦੀ ਜੋੜੀ ਟ੍ਰੈਕਟਰ ਖਿੱਚ ਕੇ ਇਹ ਦਰਸਾ ਰਹੀ ਸੀ ਕਿ ਕਿਸਾਨਾਂ ਕੋਲ ਤੇਲ ਖ੍ਰੀਦਣ ਲਈ ਪੈਸਾ ਨਹੀਂ ਹੈ ਅਤੇ ਸਰਕਾਰ ਦੇ ਮੂੰਹ ਤੇ ਚਪੇੜ ਮਾਰੀ ਜਾ ਰਹੀ ਸੀ। ਕਿਸਾਨਾਂ ਦਾ ਰੋਹ ਠਾਠਾਂ ਮਾਰ ਰਿਹਾ ਸੀ। ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਅਥਵਾ ਸਾਰੇ ਦੇਸ ਦਾ ਕਿਸਾਨ ਅੱਜ ਘੋਰ ਆਰਥਿਕ ਸੰਕਟ ਵਿੱਚ ਰੁ। ਆਰਥਿਕ ਤੰਗੀ ਅਤੇ ਕਰਜੇ ਦੀ ਵਜ੍ਹਾ ਕਾਰਨ ਖੁਦਕੁਸੀਆਂ ਕਰ ਰਿਹਾ ਹੈ। ਖੁਰਕੁਸੀਆਂ ਦੀ ਔਸਤ ਦਿਨ -ਬਾ- ਦਿਨ ਵੱਧਦੀ ਜਾ ਰਹੀ ਰੁ, ਜੋ ਸਿਰਫ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਅਣਦੇਖੀ ਦਾ ਕਾਰਨ ਹੈ। ਔਸਤਨ 33 ਕਿਸਾਨ ਰੌਜਾਨਾ ਖੁਦਕੁਸੀ ਕਰ ਰਹੇ ਹਨ ਅਤੇ 2500 ਕਿਸਾਨ ਰੌਜਾਨਾ ਖੇਤੀ ਕਿੱਤੇ ਨੂੰ ਅਲਵਿਦਾ ਕਹਿ ਕੇ ਸਹਿਰ ਵੱਲ ਪਲਾਇਨ ਕਰ ਰਹੇ ਹਨ। ਕੀ ਇਹ ਫਾਰਮ ਡਿਸਟ੍ਰੈੇਸ ਦੇ ਰਾਜਨੀਤੀਕਰਨ ਕਾਰਨ ਨਹੀਂ ਹੋ ਰਿਹਾ। ਰੌਜਾਨਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀ ਖਰੀਦ ਸ਼ਕਤੀ ਨਾ ਹੋਣ ਕਾਰਨ ਉਹਨਾਂ ਦੀ ਸਮਰੱਥਾ ਤੋਂ ਬਾਹਰ ਹਨ। ਇਸ ਲਈ ਪਹਿਲੀ ਕੀਮਤ ਉਤੇ ਬਿਨ੍ਹਾਂ ਟੈਕਸਾਂ ਤੋਂ ਕਿਸਾਨਾਂ ਨੂੰ ਡੀਜਲ ਮੁਹੱਈਆ ਕਰਵਾਇਆ ਜਾਵੇ।ਚੋਣਾਂ ਤੋਂ ਪਹਿਲਾਂ ਬੀ.ਜੇ.ਪੀ. ਨੇ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ੍ਰੀ ਮੋਦੀ ਜੀ ਨੇ ਇਸ ਨੂੰ ਚੋਣ ਜੁਮਲਾ ਕਹਿ ਕੇ ਟਾਲ ਦਿੱਤਾ, ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਬਿਆਨ ਹਲਫੀਆ ਦੇਕੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜੋ ਕਿਸਾਨਾਂ ਨਾਲ ਘੋਰ ਬੇ-ਇਨਸਾਫੀ ਹੈ। ਕਿਸਾਨਾਂ ਨੇ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਕੁੱਝ ਹੀ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਡੇ ਅੰਦੋਲਨ ਦੀ ਸੁਰੂਆਤ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨਾਂ ਲਈ ਡੀਜਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ



