Skip to content
Independent perspectives. Global stories.
BREAKING

ਚਾਟੀਵਿੰਡ ਗੇਟ ਵਿਖੇ 10ਵਾਂ ਵਿਸ਼ਾਲ ਸ਼ਿਵਰਾਤਰੀ ਭੰਡਾਰਾ 13 ਨੂੰ

Share this story

ਅੰਮ੍ਰਿਤਸਰ, 22 ਜਨਵਰੀ (ਸੁਨੀਲ ਗੁਪਤਾ)-ਹਰ ਸਾਲ ਦੀ ਤਰਾਂ ਇਸ ਬਾਰ ਵੀ ਸ਼ਿਵ ਸ਼ੰਭੂ ਨੌਜਵਾਨ ਸੇਵਕ ਸਭਾ ਅਤੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਸਦਕਾ 10ਵਾਂ ਵਿਸ਼ਾਲ ਸ਼ਿਵਰਾਤਰੀ ਭੰਡਾਰਾ 13 ਫਰਵਰੀ ਦਿਨ ਮੰਗਲਵਾਰ ਅੰਦਰੂਨ ਚੌਕ ਚਾਟੀਵਿੰਡ ਗੇਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼ਿਵ ਸ਼ੰਭੂ ਨੌਜਵਾਨ ਸੇਵਕ ਸਭਾ ਦੇ ਮੁੱਖ ਅਹੁਦੇ ਦਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੇ।ਉਹਨਾਂ ਕਿਹਾ ਕਿ ਇਹ ਭੰਡਾਰਾ ਸਾਰਾ ਦਿਨ ਚਲਦਾ ਹੈ ਅਤੇ ਇਸ ਵਿਚ ਭਿੰਨ ਭਿੰਨ ਪਦਾਰਥਾਂ ਦਾ ਭੋਗ ਮਹਾਦੇਵ ਨੂੰ ਲਗਾਇਆ ਜਾਵੇਗਾ।ਸ਼ਹਿਰ ਦੀਆਂ ਮਸ਼ਹੂਰ ਗਾਇਨ ਪਾਰਟੀਆਂ ਮਹਾਦੇਵ ਦੇ ਭਜਨਾਂ ਦਾ ਗੁਣ ਗਾਣ ਕਰਨਗੀਆਂ ਤੇ ਲੰਗਰ ਸਾਰਾ ਦਿਨ ਅੱਤੁਟ ਚਲੇਗਾ।ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 13 ਫਰਵਰੀ ਦਿਨ ਮੰਗਲਵਾਰ ਨੂੰ ਭੰਡਾਰੇ ਵਿਚ ਹਾਜਰੀ ਭਰ ਕੇ ਭਗਵਾਨ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ।ਇਸ ਭੰਡਾਰੇ ਵਿਚ ਸ਼ਹਿਰ ਦੀਆਂ ਕੁਝ ਮੰਨੀਆਂ ਪਰਮਨੀਆਂ ਹਸਤੀਆਂ ਵੀ ਸ਼ਾਮਿਲ ਹੋਣਗੀਆਂ।ਝੰਡਾ ਲਗਾਉਂਦੇ ਸਮੇਂ ਤਿਲਕ ਰਾਜ ਕੱਪੜੇ ਵਾਲੇ, ਰਾਜੂ ਮੱਤੇਵਾਲ, ਵਿਜਯ ਕੁਮਾਰ, ਗੁਲਸ਼ਨ ਕੁਮਾਰ, ਅਜੀਤ ਸਿੰਘ, ਗੁਰਸੇਵਕ ਸਿੰਘ ਨਾਗੀ(ਸੈਨਟਰੀ ਇੰਸਪੈਕਟਰ) ਮਨੋਹਰ ਸਿੰਘ, ਗੁਰਚਰਨ ਸਿੰਘ, ਮੰਨੂ, ਸਨੀ, ਬੀਰਾ, ਸੁਨੀਲ ਗੁਪਤਾ, ਆਸ਼ੂ ਅਗਰਵਾਲ, ਜੌਲੀ ਟਾਈਗਰ, ਜੱਜ ਕੱਪੜੇ ਵਾਲੇ ਰਾਜ ਕੁਮਾਰ ਮੱਟੂ, ਵਿਜਯ ਕੁਮਾਰ ਸੈਨਟਰੀ ਸੁਪਰਵਾਈਜਰ,ਰਮੇਸ਼ ਕੁਮਾਰ ਆਦਿ ਹਾਜ਼ਰ ਸਨ।

WRITTEN BY