Skip to content
Independent perspectives. Global stories.
BREAKING

ਸਿਖ ਧਰਮ ਦੇ ਪ੍ਰਚਾਰ ਸਬੰਧੀ ਇੰਟਰਨੈਸ਼ਨਲ ਸੰਤ ਸਮਾਜ ਦੀ ਮੀਟਿੰਗ

Share this story

ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਡੈਨੀ, ਬਿਕਰਮਜੀਤ ਸਿੰਘ)- ਪੰਜਾਬ ਭਰ ਵਿਚ ਸਿਖ ਧਰਮ ਦੇ ਪ੍ਰਚਾਰ ਪਸਾਰ ਕਰਨ ਦੇ ਮਨੋਰਥ ਨਾਲ ਸਮਾਜਿਕ ਅਲਾਮਤਾਂ ਦੇ ਖਾਤਮੇ ਦੇ ਮਕਸਦ ਨੂੰ ਮੁਖ ਰਖਦੇ ਹੋਏ ਇੰਟਰਨੈਸ਼ਨਲ ਸੰਤ ਸਮਾਜ ਦੀ ਮੀਟਿੰਗ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਦੀ ਪ੍ਰਧਾਨਗੀ ਹੇਠ ਡੇਰਾ ਭੂਰੀ ਵਾਲੇ (ਕਾਰ ਸੇਵਾ ਵਾਲੇ) ਦੇ ਅਸਥਾਨ ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਹੋਈ। ਜਿਸ ਵਿਚ ਸਮੂਹ ਸਿਖ ਜਥੇਬੰਦੀਆਂ, ਸੰਤਾਂ ਮਹਾਂਪੁਰਸ਼ਾਂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਨਾਲ ਦੀਰਘ ਪੰਥਕ ਵਿਚਾਰਾਂ ਕਰਨ ਉਪਰੰਤ ਸਰਬ ਸੰਮਤੀ ਨਾਲ ਲਏ ਗਏ ਨਿਰਣੇ ਅਨੁਸਾਰ ਮਤੇ ਪਾਸ ਕੀਤੇ ਗਏ।ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖ ਸੇਵਾਦਾਰ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਵਾਲਿਆਂ ਨੇ ਇਸ ਮੌਕੇ ਦਸਿਆ ਕਿ ਸੰਤ ਸਮਾਜ ਵਲੋਂ ਪੰਜਾਬ ਭਰ ਵਿਚ ਸਿਖ ਧਰਮ ਦੀ ਸੁਰਜੀਤੀ ਵਾਸਤੇ ਧਰਮ ਪ੍ਰਚਾਰ ਲਹਿਰ ਨੂੰ ਤੇਜ਼ ਕਰਨ ਸਬੰਧੀ ਦੀਰਘ ਵਿਚਾਰਾਂ ਕਰਨ ਉਪਰੰਤ ਨਿਰਣਾ ਲਿਆ ਗਿਆ ਕਿ ਸਾਰੇ ਪੰਜਾਬ ਵਿਚਲੇ ਵਖ-ਵਖ ਪਿੰਡਾਂ ਨੂੰ ਜੋੜ ਕੇ 15-15 ਪਿੰਡਾਂ ਦਾ ਸੰਤ ਸਮਾਜ ਦਾ ਇਕ ਜ਼ੋਨ ਬਣਾਇਆ ਜਾਵੇਗਾ। ਇਨ੍ਹਾ ਜ਼ੋਨਾਂ ਵਿਚ ਇੰਚਾਰਜ ਨਿਯੁਕਤ ਕੀਤੇ ਜਾਣ ਅਤੇ ਜ਼ੋਨ ਇੰਚਾਰਜਾ ਪਾਸੋਂ ਧਰਮ ਪ੍ਰਚਾਰ ਦੇ ਕਾਰਜਾਂ ਸਬੰਧੀ ਰਾਇ ਇਕਤਰ ਕੀਤੀ ਜਾਵੇਗੀ। ਸੰਤ ਸਮਾਜ ਦੀ ਸਰਪ੍ਰਸਤੀ ਹੇਠ ਧਾਰਮਿਕ ਕਮੇਟੀਆਂ ਦਾ ਗਠਨ ਕੀਤਾ ਜਾਵੇ, ਇਸ ਕਮੇਟੀ ਵਲੋਂ ਸਮੇ-ਸਮੇ ਜ਼ੋਨ ਇੰਚਾਰਜਾਂ ਦੀ ਮੀਟਿੰਗ ਸਦੀ ਜਾਵੇ ਅਤੇ ਹੋ ਰਹੇ ਧਰਮ ਪ੍ਰਚਾਰ ਦੇ ਕਾਰਜਾਂ ਦੀ ਨਜ਼ਰਸਾਨੀ ਕੀਤੀ ਜਾਵੇਗੀ। ਇਸਦੇ ਨਾਲ ਪੰਜਾਬ ਦੀ ਸਭ ਤੋਂ ਵਡੀ ਅਲਾਮਤ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਰੋਕਣ ਅਤੇ ਨੋਜੁਆਨ ਪੀੜ੍ਹੀ ਅੰਦਰ ਵਧ ਰਹੇ ਪਤਿਤਪੁਣੇ ਨੂੰ ਠਲ ਪਾਉਣ ਲਈ ਪ੍ਰਸ਼ਾਸਨ ਪਾਸੋਂ ਢੁਕਵੀਂ ਕਾਰਵਾਈ ਕਰਵਾਉਣ ਲਈ ਲਾਮਬੰਦ ਹੋਣ ਦੇ ਨਾਲ ਵਡੇ ਪਧਰ ‘ਤੇ ਇਨ੍ਹਾ ਸਮਾਜਿਕ ਬੁਰਾਈਆਂ ਨੂੰ ਰੋਕਣ ਦੇ ਯਤਨ ਕੀਤੇ ਜਾਣ।ਪੰਜਾਬ ਦੇ ਪਾਣੀਆਂ ਤੇ ਹਵਾ ਨੂੰ ਪ੍ਰਦੂਸ਼ਿਤ ਤੋਣ ਤੋਂ ਬਚਾਉਣ ਲਈ ਵਾਤਾਵਰਨ ਪ੍ਰੇਮੀਆਂ ਅਤੇ ਵਾਤਾਵਰਨ ਮਾਹਿਰਾਂ ਦੀ ਰਾਇ ਅਨੁਸਾਰ ਪਾਣੀ ਦੀ ਬਚਤ ਕਰਨ ਦੇ ਨਾਲ-ਨਾਲ, ਬਰਸਾਤਾਂ ਦੇ ਪਾਣੀ ਦੀ ਢੁਕਵੀਂ ਸਟੋਰੇਜ (ਵਾਟਰ ਹਾਰਵੈਸਟਿੰਗ) ਨੂੰ ਅਮਲ ਵਿਚ ਲਿਆਉਣ ਲਈ ਲੋਕਾਂ ਅੰਦਰ ਜਾਗਰੂਕਤਾ ਫੈਲਾਈ ਜਾਵੇ, ਜਿਸ ਨਾਲ ਪਾਣੀ ਦਾ ਧਰਤੀ ਹੇਠਲਾ ਪਧਰ ਘਟ ਹੋਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਅਜ ਦੀ ਵਡੀ ਸਮਸਿਆ ਜੋ ਕਿ ਅਜਕਲ ਵਿਆਹ ਸ਼ਾਦੀਆਂ ਅਤੇ ਹੋਰ ਖੁਸ਼ੀ ਵਾਲੇ ਪ੍ਰੋਗਰਾਮਾਂ ਸਮੇਂ ਫਜੂਲ ਖਰਚੀ ਕਰਨਾ ਆਮ ਦੇਖਣ ਵਿਚ ਮਿਲਦਾ ਹੈ।ਇਸ ਮੌਕੇ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜਾ ਤੋਂ ਇਲਾਵਾ ਪ੍ਰਿਥੀਪਾਲ ਸਿੰਘ ਸੰਧੂ, ਬਾਬਾ ਜੀਤ ਸਿੰਘ ਰੜੈਵਾਲੇ ਜਨਰਲ ਸੈਕਟਰੀ, ਸੰਤ ਜਸਪਾਲ ਸਿੰਘ ਮੰਜੀ ਸਾਹਿਬ ਵਾਲੇ, ਸੰਤ ਗੁਰਦੇਵ ਸਿੰਘ ਕੁਲੀ ਵਾਲੇ, ਸ. ਬਲਦੇਵ ਸਿੰਘ ਸਿਰਸਾ, ਬਾਬਾ ਗਜਣ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ, ਸ. ਭੁਪਿੰਦਰ ਸਿੰਘ ਸਰਪੰਚ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਪਤਵੰਤੇ ਸਜਣ ਅਤੇ ਸੰਗਤਾਂ ਹਾਜਰ ਸਨ।

WRITTEN BY