Skip to content
Independent perspectives. Global stories.
BREAKING

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਵਿਖੇ ਬਸੰਤ-ਪੰਚਮੀ ਮਨਾਈ

Share this story

ਸ਼ਾਹਕੋਟ, 22 ਜਨਵਰੀ (ਸੁਰਿੰਦਰ ਸਿੰਘ ਖਾਲਸਾ)-ਅੱਜ ਇਥੇ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਬਸੰਤ-ਪੰਚਮੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ । ਬਸੰਤ-ਪੰਚਮੀ  ਦੇ ਇਸ ਮੌਕੇ ‘ਤੇ ਇਕ ਵਿਸ਼ੇਸ਼ ਪ੍ਰਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ ।ਸਭ ਤੋ ਪਹਿਲਾ ਸਕੂਲ ਅੰਦਰ ਸ੍ਰੀ ਰਾਮ ਮੂਰਤੀ, ਪ੍ਰਿੰਸੀਪਲ ਸ੍ਰੀ ਮਤੀ ਵੰਦਨਾ ਧਵਨ ਅਤੇ ਸਕੂਲ ਮੈਨੇਜਰ ਸਚਿਨ ਸਾਹਨੀ ਨੇ ਸੰਯੁਕਤ ਰੂਪ ‘ਚ ਜੋਤੀ ਪੂਜਨ ਕਰਨ ਉਫਰੰਤ ਠ ਹੇ ਸ਼ਾਰਧੇ ਮਾਂਠ ਪ੍ਰਾਥਨਾ ਗਾਉਂਦੇ ਹੋਏ ਮਾਂ ਸਰਸਵਤੀ ਦੀ ਅਰਾਧਨਾ ਵੀ ਕੀਤੀ ਗਈ ।ਇਸ ਮੌਕੇ ਬੱਚਿਆ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪ੍ਰਬੰਧਕ ਸ੍ਰੀ ਰਾਮ ਮੂਰਤੀ ਅਤੇ ਪ੍ਰਿੰਸੀਪਲ ਸ੍ਰੀ ਮਤੀ ਵੰਦਨਾ ਧਵਨ ਨੇ ਬਸੰਤ ਪੰਚਮੀ ਦੇ ਤਿਉਹਾਰ ਵਾਰੇ ਬੱਚਿਆ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਬੱਚਿਆ ਨੇ ਇਸ ਮੌਕੇ ਤੇ ਪਤੰਗ ਵੀ ਉਡਾਏ ਇਨ੍ਹਾਂ ਪਤੰਗਾ ਤੇ ਬੱਚਿਆ ਦੁਆਰਾ ਸਮਾਜ ਦੀਆ ਬੁਰਾਇਆ ਜਿਵੇਂ ਦਹੇਜ ਪ੍ਰਥਾ,ਬੇਰੁਜ਼ਗਾਰੀ,ਬਾਲ ਮਜਦੁਰੀ ਮਹਿਲਾ ਸ਼ਸ਼ਕਤੀਕਰਨ ਆਦਿ ਨਾਲ ਲੜਣ ਦਾ ਸੰਦੇਸ਼  ਦਿਤਾ ਗਿਆ। ਅਖੀਰ ਵਿਚ ਸਾਰੇ ਬੱਚਿਆ ਤੇ ਅਧਿਆਪਕਾਂ ਨੇ ਮਿਲ ਕੇ ਪਤੰਗ ਖੂਬ ਉਡਾਏ ਅਤੇ ਬਸੰਤ-ਪੰਚਮੀ ਦਾ ਅਨੰਦ ਮਾਣਿਆ।

WRITTEN BY