Skip to content
Independent perspectives. Global stories.
BREAKING

ਇੰਟਰਨੈਸ਼ਨਲ ਕਰਾਟੇ ਚੈਪੀਅਨਸ਼ਿਪ ’ਚ ਜਿੱਤਿਆ ਗੋਲਡ ਮੈਡਲ

Share this story

ਬਰੇਟਾ, 22 ਜਨਵਰੀ (ਜੈਲ ਕੌਰ ਖਾਲਸਾ)-ਪੰਜ ਦੇਸ਼ਾਂ ਦੀ ਹੋਈ ਇੰਟਰਨੈਸ਼ਨਲ ਕਰਾਟੇ ਚੈਪੀਅਨਸ਼ਿਪ ਵਿੱਚ ਭਾਰਤ, ਸ੍ਰੀ ਲੰਕਾ,ਨੇਪਾਲ,ਭੁਟਾਨ,ਬੰਗਲਾਦੇਸ਼ ਦੀਆਂ ਟੀਮਾਂ ਨੇ ਭਾਗ ਲਿਆ ਸੀ।ਜਿਸ ਵਿੱਚ ਮਾਨਸਾ ਜਿਲ੍ਹੇ ਦੀ ਖਿਡਾਰਨ ਹਰਦੀਪ ਕੌਰ ਨੇ ਪੰਜਾਹ ਕਿਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼,ਪਿੰਡ ਗੁਰਨੇ ਕਲਾਂ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਹਰਦੀਪ ਕੌਰ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ ਦੇ ਸਕੂਲ ਵਿੱਚ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਸਮੇਂ ਜਿਲ੍ਹਾ ਪੱਧਰ ਦੇ ਹੋਏ ਕਰਾਟੇ ਮੁਕਾਬਲੇ ਵਿੱਚ ਵੀ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।
ਉਸ ਨੇ ਇਹ ਵੀ ਦੱਸਿਆ ਕਿ ਮੈਂ ਪਟਿਆਲਾ ਵਿੱਚ ਹੋਏ ਮੁਕਾਬਲਿਆਂ ਦੌਰਾਨ ਕਾਂਸ਼ੀ ਤਗਮਾ ਵੀ ਜਿੱਤ ਚੁੱਕੀ ਹਾਂ।ਪਰੰਤੂ ਮੇਰੀਆਂ ਇਹਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਦੇ ਵੀ ਮੇਰੀ ਹੌਸਲਾ ਅਫਜਾਈ ਨਹੀਂ ਕੀਤੀ।ਹਰਦੀਪ ਕੌਰ ਦੀ ਇਸ ਪ੍ਰਾਪਤੀ ਤੇ ਐੈਸ.ਸੀ.ਬੀ.ਸੀ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਬੋੜਾਵਾਲ ਅਤੇ ਮਾਨਸਾ ਦੇ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਬੁਢਲਾਡਾ ਨੇ ਕਿਹਾ ਕਿ ਇਹ ਲਾਮਿਸਾਲ ਪ੍ਰਾਪਤੀ ਸਾਰੀਆਂ ਲੜਕੀਆਂ ਲਈ ਪ੍ਰੇਰਨਾ ਦਾਇਕ ਹੈ।
ਜਥੇਬੰਦੀ ਵੱਲੋਂ ਹਰਦੀਪ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ।ਈ.ਟੀ.ਟੀ.ਟੀਚਰ ਯੂਨੀਅਨ ਦੇ ਆਗੂਆਂ ਜਸਵੀਰ ਸਿੰਘ ਖੁਡਾਲ,ਦਰਸ਼ਨ ਸਿੰਘ ਮੱਲ ਸਿੰਘ ਵਾਲਾ,ਕੁਲਵਿੰਦਰ ਸਿੰਘ ਬੁਢਲਾਡਾ , ਗੋਰਵ ਕੁਮਾਰ ਨੇ ਮੰਗ ਕੀਤੀ ਕਿ ਹਰਦੀਪ ਕੌਰ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਪ੍ਰਸ਼ਾਸਨ ਨੂੰ ਉਸਦੀ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਕਿ ਉਹ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਕਰ ਸਕੇ ਅਤੇ ਗਣਤੰਤਰ ਦਿਵਸ ਤੇ ਜਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਸਨਮਾਨ ਕਰਕੇ ਉਸ ਦੀ ਹੌਸਲਾ ਅਫਜਾਈ ਕੀਤੀ ਜਾਵੇ।

WRITTEN BY