Skip to content
Independent perspectives. Global stories.
BREAKING

ਮੇਹਰ ਚੰਦ ਪੌਲੀਟੈਕਨਿਕ ਦੇ ਵਿਦਿਆਰਥੀਆਂ ਨੇ ਜਿੱਤੀ ਰਨਰਅਪ ਟਰਾਫ਼ੀ

Share this story

ਜਲੰਧਰ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਉਮਦਾ ਪ੍ਰਦਰਸ਼ਨ ਕਰਦੇ ਹੋਏ ਸੀ.ਟੀ. ਇੰਸਟੀਚਿਊਟ ਵਿਖੇ ਹੋਏ ਤਕਨੀਕੀ ਅਤੇ ਸਭਿਆਚਾਰਕ ਮੁਕਾਬਲੇ ਠਕਲਰਜ਼ੂ ਵਿੱਚ ਪੰਜ ਇਨਾਮ ਜਿੱਤੇ ਅਤੇ ਉਵਰਆਲ ਰਨਰਅਪ ਟਰਾਫੀ ਤੇ ਕਬਜ਼ਾ ਜਮਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਆਰਕੀਟੈਕਚਰ ਵਿਭਾਗ ਦੀ ਲਵਲੀਨ ਅਤੇ ਸਿੰਗਲਾ ਨੇ ਇਨੋਵੇਟਿਵ ਮਾਈਂਡਜ ਵਿੱਚ ਪਹਿਲਾ ਇਨਾਮ, ਰਜਿੰਦਰ ਕੁਮਾਰ ਨੇ ਕੈਡ ਮਾਨੀਆ ਵਿੱਚ ਪਹਿਲਾ ਇਨਾਮ ਅਤੇ ਯੋਗੇਸ਼ ਜੈਨ ਨੇ ਨੀੳਜ਼ ਰੀਡੀਗ ਵਿੱਚ ਦੂਜਾ ਇਨਾਮ ਜਿਤਿਆ। ਕੰਪਿਊਟਰ ਵਿਭਾਗ ਦੇ ਰੂਬਲਦੀਪ ਨੇ ਲੈਨ ਗੇਮਿੰਗ ਵਿੱਚ ਪਹਿਲਾ ਇਨਾਮਅਤੇ ਮਕੈਨੀਕਲ ਵਿਭਾਗ ਦੇ ਨਵੀਨ, ਸ਼ੁਭਾਸ, ਕਾਰਤਿਕ , ਸੋਮਨਾਥ ਅਤੇ ਸਿਮਰਨਜੀਤ ਨੇ ਖਜ਼ਾਨੇ ਦੀ ਖੋਜ ਵਿੱਚ ਦੂਜਾ ਇਨਾਮ ਜਿੱਤਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਸ੍ਰੀ ਰਾਜੀਵ ਭਾਟੀਆ, ਵਿਭਾਗ ਮੂਖੀ ਰਿਚਾ ਅਰੋੜਾ, ਸ੍ਰੀ ਪ੍ਰਿੰਸ ਮਦਾਨ ਅਤੇ ਮੈਡਮ ਕਿਰਨਜੀਤ, ਮੈਡਮ ਅਵਿਨਾਸ਼ ਤੇ ਮੈਡਮ ਜ਼ੇਬ ਜੈਦੀ ਸ਼ਾਮਿਲ ਸਨ।

WRITTEN BY