ਚੰਡੀਗੜ੍ਹ-ਟਾਟਾ ਕੈਪੀਟੈਲ ਦੀ ਹਾਊਸਿੰਗ ਫਾਇਨਾਂਸ ਸਹਾਇਕ ਕੰਪਨੀ ਟਾਟਾ ਕੈਪੀਟਲ ਹਾਊਸਿੰਗ ਫਾਈਨਾਂਸ ਲਿਮਟਿਡ (ਟੀਸੀਐਚਐਫਐਲ) ਆਪਣੇ ਮਕਾਨ ਕਰਜ਼ੇ ਉੱਤੇ ਜ਼ੀਰੋ ਪ੍ਰਾਸੈਸਿੰਗ ਫੀਸ ਦੇ ਨਾਲ ਵਿਸ਼ੇਸ਼ ਪੇਸ਼ਕਸ਼ ਕੀਤੀ ਹੈ।ਅਜਿਹੇ ਵੇਤਨ ਭੋਗੀ ਗਾਹਕ ਜਿਨ੍ਹਾਂ ਨੇ ਟਾਟਾ ਕੈਪੀਟਲ ਤੋਂ 26 ਜਨਵਰੀ 2014 ਨੂੰ ਜਾਂ ਉਸ ਤੋਂ ਪਹਿਲਾਂ ਮਕਾਨ ਕਰਜ਼ਾ ਲਿਆ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਰਕਮ ਉੱਤੇ ਸਟੈਂਡਰਡ ਪ੍ਰਾਸੈਸਿੰਗ ਫੀਸ ਨਹੀਂ ਲਈ ਜਾਵੇਗੀ। ਇਸ ਮਿਆਦ ਵਿੱਚ ਟੀਸੀਐਚਐਫਐਲ ਵੱਲੋਂ ਕਰਜ਼ਾ ਲੈਣ ਵਾਲੇ ਗਾਹਕਾਂ ਨੂੰ ਆਪਣੇ ਕਰਜ਼ੇ ਦੀ ਅਰਜ਼ੀ ਦੇ ਨਾਲ ਸ਼ੁਰੂਆਤੀ ਲਾਗ ਇਨ ਸ਼ੁਲਕ ਦੇ ਤੌਰ ਉੱਤੇ 5000 ਰੁਪਏ ਦੇਣੇ ਹੋਣਗੇ ਜਿਸ ਨੂੰ ਬਾਅਦ ਵਿੱਚ ਉਨ੍ਹਾਂ ਨੂੰ ਮੋੜ ਦਿੱਤਾ ਜਾਵੇਗਾ।