Skip to content
Independent perspectives. Global stories.
BREAKING

ਬੰਤੋਂ ਮਹੰਤ ਦੇ ਹੱਕ ’ਚ ਰਮਨੀਤ ਗਿੱਲ ਨੇ ਕੀਤੀਆਂ ਮੀਟਿੰਗਾਂ ਤੇਜ਼

Share this story

ਸਾਹਨੇਵਾਲ, 22 ਜਨਵਰੀ (ਅਮਿਤ ਭਾਟੀਆ)- ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਪੋਤਰੇ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਨੇ ਨਗਰ ਨਿਗਮ ਤੇ ਵਾਰਡ ਨੰਬਰ 27 ਤੋਂ ਟਿਕਟ ਦੀ ਮੰਗ ਕਰ ਰਹੀ ਬੰਤੋ ਮੰਹਤ ਦੇ ਹਕ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਬੰਤੋਂ ਮਹੰਤ ਦੇ ਹਕ ਵਿੱਚ ਲਾਮਬੰਧ ਕੀਤਾ । ਇਸ ਮੋਕੇ ਉਹਨਾਂ ਨਾਲ ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਮਨਜਿੰਦਰ ਕੌਰ ਗਰੇਵਾਲ, ਯੂਥ ਕਾਂਗਰਸ ਆਗੂ ਕਾਲਾ ਭਾਗਪੁਰ, ਗੁਰਸੇਵਕ ਸਿੰਘ ਮੰਗੀ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ, ਜਰਨੈਲ ਸਿੰਘ ਜੈਲੀ ਵਿੱਚ ਹਾਜਰ ਸਨ । ਇਸ ਮੋਕੇ ਰਮਨੀਤ ਸਿੰਘ ਗਿੱਲ ਨੇ ਕਿਹਾ ਕਿ ਆਂਉਦੀਆਂ ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਜਿੱਤ ਦੀ ਸਮਰਥਾ ਰੱਖਣ ਵਾਲੇ ਇਮਾਨਦਾਰ ਵਿਆਕਤੀ ਨੂੰ ਹੀ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਹਰ ਵਿਆਕਤੀ ਨੂੰ ਟਿਕਟ ਮੰਗਣ ਦਾ ਹਕ ਹੈ। ਇਸ ਲਈ ਵਾਰਡ ਨੰਬਰ 27 ਤੋਂ ਬੀਬੀ ਬੰਤੋਂ ਮਹੰਤ ਜੀ ਨੇ ਵੀ ਪਾਰਟੀ ਨੂੰ ਟਿਕਟ ਦੇਣ ਲਈ ਬੇਨਤੀ ਪੱਤਰ ਦਿੱਤਾ ਹੈ। ਇਸ ਲਈ ਉਹ ਵੀ ਪਾਰਟੀ ਹਾਈਕਮਾਂਡ ਨੂੰ ਬੇਨਤੀ ਕਰਨਗੇ ਕਿ ਟਿਕਟ ਇਹਨਾਂ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਭਾਂਵੇ ਟਿਕਟ ਪਾਰਟੀ ਹਾਈਕਮਾਂਡ ਨੇ ਦੇਣੀ ਹੈ ਪਰ ਵੋਟਾਂ ਲੋਕਾਂ ਨੇ ਪਾਉਣੀਆਂ ਹਨ । ਇਸ ਲਈ ਉਹ ਅੱਜ ਵਾਰਡ ਵਾਸੀਆਂ ਨੂੰ ਅਪੀਲ ਕਰਨ ਆਏ ਹਨ ਕਿ ਆਉ ਸਾਰੇ ਰਲਕੇ ਬੀਬੀ ਬੰਤੋਂ ਮਹੰਤ ਦੇ ਹਕ ਵਿੱਚ ਲੋਕ ਮੁਹਿੰਮ ਬਣਾਈਏ ਤਾਂ ਜੋ ਪਾਰਟੀ ਹਾਈਕਮਾਂਡ ਨੂੰ ਵੀ ਇਨ੍ਹਾਂ ਦੇ ਹਕ ਵਿੱਚ ਫੈਸਲਾ ਦ੍ਯੇਣਾਂ ਪਵੇ। ਇਸ ਮੋਕੇ ਉਹਨਾਂ ਨਾਲ ਬਾਬਾ ਰਵੀ ਕੁਮਾਰ, ਸਾਬੀ ਪੰਜੇਟਾ, ਜਸਵਿੰਦਰ ਸਿੰਘ ਨੋਨਾ ਆਦਿ ਹਾਜ਼ਰ ਸਨ।

WRITTEN BY