Skip to content
Independent perspectives. Global stories.
BREAKING

ਪਾਤੜਾਂ ਪਹੁੰਚੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਕਈ ਸੜਕਾਂ ਦੇ ਰੱਖੇ ਨੀਂਹ ਪੱਥਰ ਤੇ ਗਰੀਬਾਂ ਨੂੰ ਦਿੱਤੇ ਮਕਾਨਾਂ ਲਈ ਚੈਕ

Share this story

ਪਾਤੜਾਂ, 22 ਜਨਵਰੀ (ਹਰਭਜਨ ਸਿੰਘ ਮਹਿਰੋਕ)- ਅੱਜ ਪਾਤੜਾਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਇਲਾਕਾ ਨਿਵਾਸੀਆਂ ਵਿਚ ਆ ਕੇ ਨਵਾਂ ਜੋਸ਼ ਭਰ ਦਿੱਤਾ। ਉਨ੍ਹਾਂ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਬਣੀ ਕਾਂਗਰਸ ਸਰਕਾਰ ਨੇ ਇਲਾਕਿਆਂ ਨੂੰ ਤਰੱਕੀਆਂ ਦੇ ਰਸਤੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਾਫੀ ਲੰਬੇ ਸਮੇ ਤੋਂ ਲਟਕ ਰਹੀ ਪਾਤੜਾਂ ਤੋਂ ਮੂਨਕ ਅਤੇ ਜਾਖਲ ਤੱਕ ਜਾਣ ਵਾਲੀ ਮੁੱਖ ਸੜਕ ਨੂੰ ਤਿਆਰ ਕਰਨ ਲਈ 40 ਲੱਖ ਦੇ ਕਰੀਬ ਅੱਜ ਗਰਾਂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਇਹ ਸੜਕ ਦਾ ਕੰਮ ਜਲਦ ਨੇਪਰੇ ਚਾੜਿਆ ਜਾਵੇਗਾ। ਇਸ ਤੋਂ ਇਲਾਵਾ ਪਾਤੜਾਂ ਦੇ ਬਾਈ ਪਾਸ, 90 ਫੁੱਟੀ, ਕਾਨਗੜ ਰੋੜ ਅਤੇ ਕਈ ਹੋਰ ਸੜਕਾਂ ਬਣਾਉਣ ਲਈ ਗਰਾਂਟਾਂ ਮੰਜੂਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿਸ਼ੇਸ਼ ਤੋਰ ਤੇ ਪਹੁੰਚੇ ਮਹਾਰਾਣੀ ਪ੍ਰਮੀਤ ਕੌਰ ਨੇ ਨੀਂਹ ਪੱਥਰ ਰੱਖੇ। ਅੱਜ ਦੇ ਪ੍ਰੋਗਰਾਮ ਵਿਚ ਮਹਾਰਾਣੀ ਪ੍ਰਨੀਤ ਕੌਰ ਨਾਲ ਪਹੁੰਚੇ ਡੀ. ਸੀ. ਪਟਿਆਲਾ ਕੁਮਾਰ ਅਮਿਤ ਨੇ ਗਰੀਬ ਪਰਿਵਾਰਾਂ ਨੂੰ ਸਰਕਾਰ ਦੀਆਂ ਦਿੱਤੀਆਂ ਭਲਾਈ ਸਕੀਮਾਂ ਦੇ ਚੱਲਦਿਆਂ 60 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸੈਂਸਰ ਲੈਟਰ ਦਿੱਤੇ ਗਏ ਹਨ। ਇਲਾਕੇ ਵਿਚ ਲੋਕਾਂ ਦੇ ਭਾਰੀ ਇਕੱਠ ਨੂੰ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਇਹ ਤੁਹਾਡੀ ਆਪਣੀ ਸਰਕਾਰ ਹੈ ਅਤੇ ਅਸੀਂ ਹਮੇਸ਼ਾ ਹੀ ਇਸ ਇਲਾਕੇ ਦੇ ਰੇਣੀ ਰਹਾਂਗੇ। ਉਨ੍ਹਾਂ ਇਲਾਕਾ ਨਿਵਾਸੀਆ ਨੂੰ ਭਰੋਸਾ ਦਿਤਾੱ ਕਿ ਅਸੀਂ ਤੁਹਾਡੇ ਨਾਲ ਹਰ ਵਕਤ ਚੱਟਾਨ ਵਾਂਗ ਖੜੇ ਰਹਿ ਕੇ ਸਾਰੀਆਂ ਮੁਸ਼ਕਿਲਾਂ ਹੱਲ ਕਰਦੇ ਰਹਾਂਗੇ। ਇਸ ਉਪਰੰਤ ਹਲਕੇ ਦੇ ਐਮ. ਐਲ. ਏ. ਨਿਰਮਲ ਸਿੰਘ ਨੇ ਸ਼ਹਿਰ ਤੋਂ ਬਾਹਰ ਚੱਲਣ ਵਾਲੀਆਂ ਬੱਸਾਂ ਨੂੰ ਜਲਦ ਹੀ ਅੰਦਰ ਚਲਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸ਼ਹਿਰ ਵਿਚ ਬਸਾਂ ਨਾ ਆਉਣ ਦੀ ਸੁਰਤ ਵਿਚ ਮਹਾਰਾਣੀ ਨੂੰ ਦੱਸਿਆ ਕਿ ਬਾਈਪਾਸ ਤੇ ਸਟੇਹ ਲੈਣ ਵਾਲੇ ਇਕੋ-ਇਕ ਪ੍ਰੌਪਰਟੀ ਡੀਲਰ ਨੇ ਆਪਣੇ ਸਵਾਰਥ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਚੱਕਰਾਂ ਵਿਚ ਪਇਆ ਹੋਇਆ ਹੈ ਉਨ੍ਹਾਂ ਕਿਹਾ ਇਸ ਦਾ ਜਲਦੀ ਹੀ ਕਾਨੂੰਨੀ ਰਾਏ ਲੈ ਕੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪੀ. ਏ. ਹਨੀ ਸੇਖੋ, ਐਸ. ਡੀ. ਐਮ. ਕਾਲਾਰਾਮ ਕਾਂਸਲ, ਹਲਕਾ ਸ਼ੁਤਰਾਣਾ ਦੇ ਯੁਥ ਆਗੂ ਸਤਨਾਮ ਸਿੰਘ ਸਮਾਣਾ, ਐਮ. ਐਲ. ਏ. ਦੇ ਸਿਆਸਤਦਾਨ ਅਮਰਜੀਤ ਸਿੰਘ ਬੋਪਾਰਾਏ, ਨਗਰ ਕੌਂਸਲ ਪ੍ਰਧਾਨ ਰਣਜੀਤ ਬਿੱਲਾ, ਚੇਅਰਮੈਨ ਜੈ ਪ੍ਰਤਾਪ ਸਿੰਘ ਡੈਜੀ, ਬੀਜੇ ਗਰਗ, ਆਰ. ਟੀ. ਆਈ. ਪ੍ਰਧਾਨ ਤਰਸੇਮ ਬਾਂਸਲ, ਸਾਬਕਾ ਨਗਰ ਕੌਂਸਲ ਪ੍ਰਧਾਨ ਪ੍ਰੇਮ ਚੰਦ ਗੁਪਤਾ, ਬਲਰਾਜ ਸਿੰਘ ਸਿਉਨਾਂ, ਸ਼ਹਿਰੀ ਪ੍ਰਧਾਨ ਸਤੀਸ਼ ਗਰਗ, ਸਾਬਕਾ ਮੀਤ ਪ੍ਰਧਾਨ ਰਾਮਾ ਗੁਪਤਾ, ਤੇਜ ਗੋਇਲ, ਦਫਤਰ ਇੰਚਾਰਜ ਕ੍ਰਿਸ਼ਣ ਸਿੰਘ, ਭਗਤ ਸਿੰਘ ਧਾਮੀ, ਬਗੀਚਾ ਸਿੰਘ ਦੁਤਾਲ, ਤਾਰਾ ਸਿੰਘ ਸੋਹੀ, ਗਗਨ ਸਿੰਘ ਸਮਾਣਾ, ਕੁੰਦਨ ਸਿੰਘ ਲਾਲਵਾ, ਅੰਗਰੇਜ ਸਿੰਘ ਲਾਲਵਾ ਤੋਂ ਇਲਾਵਾ ਕਾਂਗਰਸੀ ਲੀਡਰਸ਼ਿਪ ਹਾਜ਼ਰ ਸੀ।

WRITTEN BY