Skip to content
Independent perspectives. Global stories.
BREAKING

ਜ਼ਮੀਨ ਸਬੰਧੀ 2 ਕਿਸਾਨ ਪਰਿਵਾਰਾਂ ’ਚ ਲੜਾਈ

Share this story

ਕਾਹਨੂੰਵਾਨ, 21 ਜਨਵਰੀ (ਡਾ .ਜਸਪਾਲ ਸਿੰਘ ਭਿਟੇਵਡ)-ਨੇੜਲੇ ਪੈਂਦੇ ਪਿੰਡ ਗ੍ਹੋਤ ਖੁਰਦ ਦੇ ਨੇੜਲੇ ਖੇਤਾਂ ਵਿਚ ਰਹਿੰਦੇ ਦੋ ਕਿਸਾਨ ਪਰਿਵਾਰਾਂ ਵਿਚ ਜਮੀਨ ਦੇ ਮਾਮਲੇ ਅਤੇ ਗੰਨੇ ਦੇ ਖੇਤ ਵਿਚ ਲਗੀ ਅਗ ਦੇ ਚਲਦਿਆਂ ਖੂਨੀ ਲੜਾਈ ਹੋਣ ਦੀ ਖਬਰ ਹੈ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੂਸਾਰ ਅਤੇ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਚ ਜੇਰੇ ਇਲਾਜ ਬਲਬੀਰ ਸਿੰਘ ਪੁਤਰ ਚੰਨਣ ਸਿੰਘ ਨੇ ਦਸਿਆ ਕਿ ਉਸ ਦੇ ਘਰ ਨੇੜਲੇ ਰਕਬੇ ਦੇ ਖੇਤਾਂ ਵਿਚ ਗੰਨੇ ਦੀ ਫਸਲ ਬੀਜੀ ਹੋਈ ਹੈ। ਅਜ ਉਹਨਾਂ ਦੇ ਨੇੜਲੇ ਘਰ ਦੇ ਰਹਿੰਦੇ ਪਰਿਵਾਰ ਵਲੋਂ ਰੰਜਿਸ਼ ਦੇ ਤਹਿਤ ਉਸਦੇ ਗੰਨੇ ਦੇ ਖੇਤ ਨੂੰ ਅਗ ਲਗਾ ਦਿਤੀ। ਜਦੋਂ ਆਪਣੇ ਪਰਿਵਾਰ ਸਮੇਤ ਉਸ ਨੇ ਆਪਣੇ ਖੇਤ ਚ ਲਗੀ ਅਗ ਨੂੰ ਬਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਸਾਥੀਆਂ ਸਮੇਤ ਉਹਨਾਂ ਦੇ ਹਮਲਾ ਕਰ ਦਿਤਾ ਜਿਸ ਵਿਚ ਬਲਬੀਰ ਸਿੰਘ ਅਤੇ ਇਕ ਹੋਰ ਨੌਜਵਾਨ ਦੇ ਸਟਾਂ ਵਜੀਆਂ। ਬਲਬੀਰ ਸਿੰਘ ਨੇ ਹਮਲਾਵਰ ਧਿਰ ਉਤੇ ਗੋਲੀ ਚਲਾਉਣ ਦੇ ਵੀ ਦੋਸ਼ ਲਗਾਏ। ਅਜ ਜਦੋਂ ਘਟਨਾ ਸਥਾਨ ਦਾ ਮੌਕਾ ਦੇਖਿਆ ਤਾਂ ਗੰਨੇ ਦੀ ਖੇਤ ਨੂੰ ਅਗ ਲਗੀ ਹੋਈ ਸੀ ਤੇ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਲੜਾਈ ਦੇ ਵਖ ਵਖ ਦਾਅਵੇ ਕੀਤੇ। ਦੂਸਰੀ ਧਿਰ ਤੇ ਗੁਰਬਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਨੇ ਉਹਨਾਂ ਦੇ ਗੰਨੇ ਖੇਤ ਵਿਚ ਅਗ ਲਗਾ ਕੇ ਖੇਤ ਵਿਚ ਕਬਜਾ ਕਰਨ ਦੀ ਨੀਅਤ ਨਾਲ ਕਈ ਅਣਪਛਾਤੇ ਆਦਮੀਆਂ ਨੂੰ ਨਾਲ ਕੇ ਟਰੈਕਟਰ ਵੀ ਚਲਾਇਆ। ਉਹਨਾਂ ਕਿਹਾ ਕਿ ਬਲਬੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਉਪਰ ਗੋਲੀ ਬਾਰੀ ਵੀ ਕੀਤੀ ਹੈ।ਉਹਨਾਂ ਕਿਹਾ ਕਿ ਬਲਬੀਰ ਸਿੰਘ ਨਾਲ ਉਹਨਾਂ ਦੀ ਜਦੀ ਜਾਇਦਾਦ ਦਾ ਝਗੜਾ ਅਕਸਰ ਹੁੰਦਾ ਰਹਿੰਦਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਕਾਹਨੂੰਵਾਨ ਦੀ ਪੁਲਿਸ ਅਤੇ ਚੌਕੀ ਤੁਗਲਵਾਲ ਦੀ ਪੁਲਿਸ ਮੌਕੇ ਤੇ ਪਹੁੰਚੀ। ਇਸ ਸਬੰਧੀ ਜਦੋਂ ਥਾਣਾ ਮੁਖੀ ਸੁਰਿੰਦਰਪਾਲ ਨਾਲ ਗਲ ਕੀਤੀ ਤਾਂ ਉਸ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਉਤੇ ਉਹਨਾਂ ਨੇ ਦੋਵਾਂ ਧਿਰਾਂ ਨੂੰ ਮੌਕੇ ਤੋਂ ਖਦੇੜ ਦਿਤਾ ਹੈ।

WRITTEN BY