Skip to content
Independent perspectives. Global stories.
BREAKING

ਮੱਲ੍ਹੀ ਵੈਲਫੇਅਰ ਟਰੱਸਟ ਪੰਜਾਬ ਨੇ 398 ਮਰੀਜ਼ਾਂ ਨੂੰ ਮੁਫਤ ਐਨਕਾਂ ਵੰਡੀਆਂ

Share this story

ਬੋਹਾ, 21 ਜਨਵਰ (ਸੰਤੋਖ ਸਾਗਰ)-ਮੱਲ੍ਹੀ ਵੈਲਫੇਅਰ ਟਰੱਸਟ ਪੰਜਾਬ, ਬੋਹਾ ਵੱਲੋਂ ਦੋ ਰੋਜ਼ਾ ਅੱਖਾਂ ਦੇ ਕੈਂਪ ਦਾ ਆਯੋਜਨ ਭਗਤ ਧੰਨਾ ਕੱਲਬ ਕਿਸਨਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਿਸ਼ਨਗੜ ਵਿੱਖੇ ਕੀਤਾ ਗਿਆ। ਟਰੱਸਟ ਦੇ ਮੈਂਬਰ ਸੁਖਚੈਨ ਸਿੰਘ ਭੰਮੇ ਬੋਹਾ ਨੇ ਇਸ ਸੰਬਧੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਉਦਘਾਟਣ ਪਰਵਾਸੀ ਭਾਰਤੀ ਨੌਜਵਾਨ ਰਕੇਸ਼ ਕੁਮਾਰ( ਯੂ. ਕੇ.) ਨੇ ਕੀਤਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਅੱਖਾਂ ਸਰੀਰ ਦਾ ਬਹੁਤ ਹੀ ਨਾਜ਼ੁਕ ਭਾਗ ਹਨ ਇਸ ਲਈ ਇਹਨਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ। ਇਸ ਉਦਮ ਲਈ ਮੱਲ੍ਹੀ ਟਰੱਸਟ ਦੀ ਸਲਾਘਾ ਕਰਦਿਆਂ ਉਹਨਾਂ ਕਿਹਾ ਕਿ ਇਸ ਟਰੱਸਟ ਨੇ ਪਿਛਲੇ ਸਮੇਂ ਦੌਰਾਨ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਆਪਣੇ ਸਵਾਗਤੀ ਸ਼ਬਦਾਂ ਵਿਚ ਟਰੱਸਟ ਦੇ ਚੇਅਰਮੈਨ ਹਰਪਰੀਤ ਸਿੰਘ ਰੂਬਲ ਮੱਲ੍ਹੀ ਨੇ ਕਿਹਾ ਕਿ ਉਹਨਾਂ ਦਾ ਟਰੱਸਟ ਇਸ ਖੇਤਰ ਦੇ ਤੀਹ ਤੋਂ ਉਪਰ ਪਿੰਡਾਂ ਵਿਚ ਨਜ਼ਰ ਚੈਕਅਪ ਤੇ ਐਨਕਾਂ ਵੰਡਣ ਦੇ ਕੈਂਪ ਲਾ ਚੁਕਾ ਹੈ । ਜਿਹਨਾ ਵਿਚ ਦੱਸ ਹਜਾਰ ਤੋਂ ਉਪਰ ਐਨਕਾ ਵੰਡੀਆ ਜਾ ਚੁੱਕੀਆ ਹਨ।
ਉਹਨਾ ਕਿਹਾ ਕਿ ਉਹਨਾ ਦੀ ਕੋਸ਼ਿਸ਼ ਹੈ ਕਿ ਉਹ ਮਾਨਸਾ ਜਿਲੇ ਦੇ ਹਰੇਕ ਪਿੰਡ ਵਿਚ ਅਜਿਹੇ ਕੈਂਪ ਲਾ ਕੇ ਲੋਕਾਂ ਦੀਆ ਦੁਆਵਾ ਹਾਸਿਲ ਕਰਨ। ਉਹਨਾ ਕਿਹਾ ਕਿ ਸਮਾਜ ਸੇਵਾ ਦੇ ਕੰਮ ਕਰਕੇ ਉਹਨਾ ਨੂੰ ਵਿਸ਼ੇਸ਼ ਮਾਨਸਿਕ ਸਤੁੰਸ਼ਟੀ ਮਿਲਦੀ ਹੈ। ਇਸ ਦੋ ਰੋਜ਼ਾ ਕੈਂਪ ਵਿਚ ਅੱਖਾ ਦੇ ਮਾਹਿਰਾਂ ਵੱਲੋਂ 800 ਮਰੀਜ਼ਾਂ ਦੀਆ ਅੱਖਾਂ ਦੀ ਨਜ਼ਰ ਦੀ ਜਾਂਚ ਕੀਤੀ ਗਈ ਜਿਹਨਾਂ ਵਿਚੋ 398 ਮਰੀਜ਼ਾਂ ਨੂੰ ਨਜ਼ਰ ਵਾਲੀਆਂ ਐਨਕਾਂ ਮੁੱਫਤ ਦਿੱਤੀਆ ਗਈ।
ਟਰੱਸਟ ਦੇ ਮੈਂਬਰ ਸੁਖਦੀਪ ਨਾਹਲ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਦੀਆ ਅੱਖਾਂ ਅਪਰੇਸ਼ਨ ਯੋਗ ਪਾਈਆਂ ਗਈਆਂ ਹਨ ਉਹਨਾ ਲਈ ਛੇਤੀ ਹੀ ਅੱਖਾਂ ਦੇ ਅਪਰੇਸ਼ਨ ਕਰਨ ਦਾ ਇਕ ਕੈਂਪ ਲਾਇਆ ਜਾਵੇਗਾ। ਇਸ ਕੈਂਪ ਨੂੰ ਸਫਲ ਕਰਨ ਲਈ ਕੁਲਦੀਪ ਸਿੰਘ, ਜਗਸੀਰ ਸਿੰਘ, ਸੇਵਕ ਸਿੰਘ ਏ. ਐਸ. ਆਈ , ਤੇ ਰੂਪ ਸਿੰਘ ਕਲਰਕ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਂਪ ਸਮੇ ਹੋਰਨਾ ਤੋਂ ਇਲਾਵਾ ਸੰਦੀਪ ਕੁਮਾਰ , ਵਿਕਾ ਚੰਦੇਲ ਤੇ ਗੁਰਦੀਪ ਸਿੰਘ ਤੇ ਕਿਸਾਨ ਆਗੂ ਕਾਮਰੇਡ ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY