Skip to content
Independent perspectives. Global stories.
BREAKING

ਨਵਜੋਤ ਸਿੰਘ ਸਿੱਧੂ ਵੱਲੋਂ ਆਰਟਿਸਟ ਮਲਕੀਅਤ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Share this story

ਡਾ.ਸੁਰਜੀਤ ਪਾਤਰ ਨੇ ਮਲਕੀਅਤ ਦੇ ਤੁਰ ਜਾਣ ਨੂੰ ਕਲਾ ਜਗਤ ਲਈ ਵੱਡਾ ਘਾਟਾ ਦੱਸਿਆ
ਚੰਡੀਗੜ – ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਆਰਟਿਸਟ ਮਲਕੀਅਤ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਰਟਿਸਟ ਤੇ ਚਿੱਤਰਕਾਰ ਮਲਕੀਅਤ ਸਿੰਘ (75) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਸਿੱਧੂ ਨੇ ਮਲਕੀਅਤ ਨੂੰ ਸੂਖਮ ਤੇ ਪੰਜਾਬ ਦੇ ਪਿੰਡਾਂ ਨਾਲ ਜੁੜਿਆ ਕਲਾਕਾਰ ਦੱਸਦਿਆਂ ਕਿਹਾ ਕਿ ਉਨਾਂ ਦੇ ਦੇਹਾਂਤ ਨਾਲ ਕਲਾ ਜਗਤ ਇਕ ਵਧੀਆ ਕਲਾਕਾਰ ਤੇ ਇਨਸਾਨ ਤੋਂ ਸੱਖਣਾ ਹੋ ਗਿਆ ਹੈ। ਉਨਾਂ ਕਿਹਾ ਕਿ ਮਲਕੀਅਤ ਦੀ ਚਿੱਤਰਕਾਰੀ ਵਿੱਚ ਪੰਜਾਬ ਦੇ ਪਿੰਡਾਂ ਦੀ ਰੂਹ ਝਲਕਦੀ ਸੀ। ਉਨਾਂ ਕਿਹਾ ਕਿ ਮਲਕੀਅਤ ਜਿੱਥੇ ਵਧੀਆ ਆਰਟਿਸਟ ਸਨ ਉਥੇ ਹੀ ਲਲਿਤ ਕਲਾਵਾਂ ਬਾਰੇ ਪੱਤਰਕਾਰੀ ਵੀ ਬਹੁਤ ਵਧੀਆ ਕਰਦੇ ਸਨ। ਸ. ਸਿੱਧੂ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।
ਇਸੇ ਦੌਰਾਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ.ਸੁਰਜੀਤ ਪਾਤਰ ਨੇ ਵੀ ਆਰਟਿਸਟ ਮਲਕੀਅਤ ਦੇ ਤੁਰ ਜਾਣ ਨੂੰ ਕਲਾ ਜਗਤ ਲਈ ਵੱਡਾ ਘਾਟਾ ਦੱਸਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ।

WRITTEN BY