Skip to content
Independent perspectives. Global stories.
BREAKING

ਡੀ.ਸੀ. ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਘਰ-ਘਰ ਜਾ ਕੇ ਵੰਡੇ ਪਰਚੇ

Share this story

ਭਗਤਾ ਭਾਈ ਕਾ, 17 ਜਨਵਰੀ (ਸਵਰਨ ਸਿੰਘ ਭਗਤਾ) ਪ੍ਰੈਸ ਬਿਆਨ ਜਾਰੀ ਕਰਦਿਆ ਸਕੱਤਰ ਸੁਖਜੀਤ ਸਿੰਘ ਕੋਠਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ  (ਉਗਰਾਹਾ-) ਪਿੰਡ ਇਕਾਈ ਨੇ ਕੋਠਾ ਗੁਰੂ ਵਿਖੇ ਪੂਰੇ ਪੰਜਾਬ ਵਿੱਚ 22 ਤੋਂ 23 ਜਨਵਰੀ ਤੱਕ ’ਮੁਕੰਮਲ ਕਰਜਾ ਮੁਕਤੀ ਅਤੇ ਖੁਦਕਸ਼ੀਆਂ ਰੋਕਣ ਲਈ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਦਿੱਤੇ ਜਾ ਰਹੇ ਪੰਜ ਰੋਜਾ ਧਰਨੇ ਦੀਆ ਤਿਆਰੀਆਂ ਅਤੇ ਲਾਮਬੰਦੀ ਲਈ ਘਰ ਘਰ ਜਾ ਕੇ ਹੱਥ ਪਰਚੇ  ਵੰਡੇ ਗਏ ।ਇਸ ਮੌਕੇ ਆਗੂਆ ਨੇ ਦੋਸ ਲਾਉਦਿਆਾਂਕਿਹਾ ਕਿ ਕਾਂਗਰਸ ਸਰਕਾਰ ਵੱਲੋ ਕਰਜਾ ਮੁਆਫੀ ਦੇ ਨਾਮ ਹੇਠ ਕਿਸਾਨਾ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਹੈ ਕਿ ਸਰਕਾਰ ਢਾਈ ਏਕੜ ਤੋ ਬਾਅਦ ਹੁਣ ਪੰਜ ਏਕੜ ਜਮੀਨ ਵਾਲੇ ਕਿਸਾਨਾ ਦਾ ਕਰਜਾ ਮੁਆਫ ਕਰੇਗੀ ਜਦ ਕਿ ਪੂਰੇ ਮਾਲਵੇ ਵਿੱਚੋ ਲੱਗਭਗ 34 ਹਜਾਰ ਕਿਸਾਨਾ ਦਾ ਨਿਗੂਣਾ ਕਰਜਾ ਮੁਆਫ ਕਰਕੇ ਦਮਗਜੇ ਮਾਰੇ ਜਾ ਰਹੇ ਹਨ ਪਰ ਛੋਟੇ ਤੇ ਸੀਮਤ ਕਿਸਾਨਾ ਦੀ ਲੱਖ ਦੀ ਗਿਣਤੀ ਨੂੰ ਇਸ ਨਿਗੂਣੀ ਰਾਹਤ ਤੋ ਵੀ ਵਾਂਝੇ ਕਰ ਦਿੱਤਾ ਹੈ ।ਉਹਨਾ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਕਰਜਾ ਮੁਆਫੀ ਦੇ ਵਾਅਦੇ ਤੋ ਭੱਜ ਰਹੀ ਹੈ ।ਇਸ ਮੌਕੇ ਬਸੰਤ ਸਿੰਘ, ਪਾਲਾ ਸਿੰਘ, ਗੁਰਪ੍ਰੀਤ ਸਿੰਘ, ਮਾਲਣ ਕੋਰ, ਕੁਲਦੀਪ ਸਿੰਘ, ਤੇਜਿੰਦਰ ਸਿੰਘ, ਗੁਰਮੇਲ ਕੌਰ ਆਦਿ ਹਾਜ਼ਰ ਸਨ ।

WRITTEN BY