ਬੋਹਾ, 17 ਜਨਵਰੀ (ਸੰਤੋਖ ਸਾਗਰ)-ਸ਼ਹੀਦ ਏ ਆਜਮ ਸ੍ਰ.ਭਗਤ ਸਿੰਘ ਯੂਥ ਕਲੱਬ ਪਿੰਡ ਹਾਕਮਵਾਲਾ ਵੱਲੋਂ ਅਪਣੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਪਿੰਡ ਦੇ ਇੱਕ ਗਰੀਬ ਮਜਦੂਰ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਸ਼ੀ ਵਜੋਂ ਨਗਦ 3200 ਰੂਪੈ ਭੇਂਟ ਕੀਤੇ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ ਅਤੇ ਸਕੱਤਰ ਗੁਰਤੇਜ ਸਿੰਘ ਮਾਨ ਨੇ ਦੱਸਿਆਂ ਕਿ ਕੁਝ ਸਮਾਂ ਪਹਿਲਾਂ ਦਲਿੱਤ ਮਜਦੂਰ ਅਮਰੀਕ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਹਾਕਮਵਾਲਾ ਦੀ ਇੱਕ ਹਾਦਸੇ ਦੌਰਾਨ ਰੀੜ ਦੀ ਹੱਡੀ ਟੁੱਟ ਜਾਣ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ।ਜਿਸ ਉਪਰੰਤ ਪਰਿਵਾਰ ਨੇ ਉਕਤ ਮਜਦੂਰ ਦਾ ਬਹੁਤ ਇਲਾਜ ਕਰਵਾਇਆ ਪਰ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਅਤੇ ਇਸੇ ਦੌਰਾਨ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਪਰਿਵਾਰ ਦਾ ਰੋਟੀ ਦਾ ਗੁਜਾਰਾ ਵੀ ਮੁਸ਼ਕਿਲ ਹੋ ਗਿਆ।ਹੁਣ ਬੀਤੇ ਕੱਲ ਇਸ ਦਲਿੱਤ ਮਜਦੂਰ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਤੇ ਹੋਰ ਵੀ ਦੁੱਖਾਂ ਦਾ ਪਹਾੜ ਟੁੱਟ ਪਿਆਂ ਹੈ ਇਸ ਲਈ ਕਲੱਬ ਨੇ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।ਕਲੱਬ ਮੈਂਬਰਾਂ ਨੇ ਆਖਿਆ ਕਿ ਕਲੱਬ ਅੱਗੇ ਤੋਂ ਵੀ ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇਗਾ।ਇਸ ਮੌਕੇ ਕਲੱਬ ਦੇ ਖਜਾਨਚੀ ਸੰਸਾਰ ਸਿੰਘ ਥਿੰਦ,ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ ਥਿੰਦ, ਸਲਾਹਕਾਰ ਡਾ. ਸੁਖਪਾਲ ਸਿੰਘ, ਕੁਲਜੀਤ ਸਿੰਘ ਚਹਿਲ, ਜਗਜੀਤ ਸਿੰਘ ਜੱਸੜ, ਕੁਲਵਿੰਦਰ ਸਿੰਘ, ਬਾਦਲ ਸਿੰਘ ਆਦਿ ਮੌਜੂਦ ਸਨ।
ਸ਼ਹੀਦ ਭਗਤ ਸਿੰਘ ਯੂਥ ਕਲੱਬ ਅਹੁਦੇਦਾਰਾਂ ਨੇ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਦਿੱਤੀ ਮਾਲੀ ਮੱਦਦ



