ਜਲੰਧਰ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਲਿਖਾਰੀ ਸਭਾ ਵੱਲੋਂ ਲੋਹੜੀ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਇੰਜੀਨੀਅਰ ਕਵੀ ਮੁਖਵਿੰਦਰ ਸਿੰਘ ਸੰਧੂ ਨੇ ਕੀਤੀ ਜਦ ਕਿ ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੀ ਸੰਗਤਰਾਮ ਸਾਹਿਤਕਾਰ ਨੇ ਸ਼ਿਰਕਤ ਕੀਤੀ। ਸਭ ਕਵੀ ਸੱਜਣਾਂ ਲੋਹੜੀ ਬਾਰੇ ਰਚਨਾਵਾਂ ਪੇਸ਼ ਕੀਤੀਆਂ ਜਿਨਾਂ ਦੁਆਰਾ ਸਮਾਜ ਨੂੰ ਧੀਆਂ ਨੂੰ ਪੁੱਤਾਂ ਬਰਾਬਰ ਸਮਝਣ, ਕੁੱਖ ਵਿੱਚ ਨਾ ਮਾਰਨ, ਪੜ੍ਹਾ ਕੇ ਚੰਗੀਆਂ ਸ਼ਹਿਰੀ ਬਣਾਉਣ ਦਾ ਸੰਦੇਸ਼ ਦਿੱਤਾ। ਪਰਮਦਾਸ ਹੀਰ, ਓਮਪ੍ਰਕਾਸ਼ ਸੰਦਲ, ਉਰਮਿਲਜੀਤ ਸਿੰਘ ਐਸ.ਡੀ.ਓ. ਸ. ਪ੍ਰੋਫੈਸਰ ਦਲਬੀਰ ਸਿੰਘ , ਅਜੀਤ ਸਿੰਘ ਫਤਹਿਪੁਰੀ, ਰਮੇਸ਼ ਮੋਦਗਿਲ, ਚਰਨ ਸੀਚੇਵਾਲਵੀ, ਗੁਰਦੀਪ ਸਿੰਘ ਉਜਾਲਾ, ਹਰਦੀਪ ਸਿੰਘ ਚਿੰਤੀ, ਐਸ ਸੰਧੂ, ਹਰਜਿੰਦਰ ਸਿੰਘ ਜਿੰਦੀ, ਪ੍ਰਧਾਨ ਸੰਧੂ ਤੇ ਸੰਗਤ ਰਾਮ ਨੇ ਰਚਨਾਵਾਂ ਪੜ੍ਹੀਆਂ। ਸਭਾ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਕਿਹਾ ਕਿ ਮੀਡੀਆ ਅਖਬਾਰਾਂ ਤੋਂ ਦੂਰ ਦਰਸ਼ਨ ਗੋਸ਼ਟੀਆਂ, ਸੈਮੀਨਾਰਾਂ ਰਾਹੀਂ ਧੀਆਂ ਦੀ ਬਰਾਬਰੀ, ਧੀਆਂ ਦੀ ਪੜ੍ਹਾਈ, ਦਾਜ ਦੀ ਲਾਹਨਤ ਆਦਿ ਬਾਰੇ ਪ੍ਰਚਾਰ ਹੋ ਰਿਹਾ ਹੈ ਪਰ ਕਵਿਤਾ ਇੱਕ ਐਸਾ ਸਾਧਨ ਹੋ ਜੋ ਸਰੋਤਿਆਂ ਦੇ ਦਿਲ ਤੇ ਬੜਾ ਤੀਬਰ ਪ੍ਰਭਾਵ ਪਾਉਂਦੀ ਹੈ। ਸਰਹੱਦੀ ਜੀ ਨੇ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਤੇ ਗੀਤਾਂ ਦੀ ਬਹੁਤ ਸ਼ਲਾਘਾ ਕੀਤੀ। ਸੰਗਤ ਰਾਮ ਨੂੰ ਜੋ ਕਿ ਹਿੰਦੀ, ਪੰਜਾਬੀ, ਉਰਦੂ ਦੇ ਵਧੀਆ ਲੇਖਕ ਤੇ ਵਿਸ਼ੇਸ਼ ਕਰਕੇ ਉਘੇ ਐਂਕਰ ਹਨ ਨੂੰ ਉਨਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ। ਸਟੇਜ ਦੀ ਸੇਵਾ ਮਾਸਟਰ ਅਨੇਜਾ ਨੇ ਬਾਖੂਬੀ ਨਿਭਾਈ। ਇੰਦਰਪਾਲ ਸਿੰਘ ਅਰੋੜਾ, ਸਤਨਾਮ ਸਿੰਘ ਸਸਤਾ, ਮੰਗਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ ਸਰੋਤਿਆਂ ਵਿੱਚ ਸੁਸ਼ੋਭਿਤ ਸਨ। ਸਭਾ ਵੱਲੋਂ ਅਗਲਾ ਸਮਾਗਮ 15 ਫਰਵਰੀ ਨੂੰ ਰਵੀਦਾਸ ਮਹਾਰਾਜ ਦੇ ਜਨਮ ਦਿਨ ਵਜੋਂ ਮਨਾਇਆ ਜਾਵੇਗਾ।
ਪੰਜਾਬੀ ਲਿਖਾਰੀ ਸਭਾ ਵੱਲੋਂ ਲੋਹੜੀ ਨੂੰ ਸਮਰਪਿਤ ਸਮਾਗਮ



