Skip to content
Independent perspectives. Global stories.
BREAKING

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ‘ਇਕ ਦਿਨ ਧੀਆਂ ਦੇ ਨਾਂ’ ਪ੍ਰੋਗਰਾਮ

Share this story

ਬੋਹਾ, 16 ਜਨਵਰੀ (ਸੰਤੋਖ ਸਾਗਰ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬੋਹਾ ਵੱਲੋਂ ‘ਇਕ ਦਿਨ ਧੀਆਂ ਦੇ ਨਾ’ ਪ੍ਰੋਗਰਾਮ ਦਾ ਆਯੋਜਨ ਦੀਪ ਸਵੀਟਸ ਹਾਲ ਬੋਹਾ ਵਿੱਖੇ ਕੀਤਾ ਗਿਆ। ਇਸ ਸਮਾਰੋਹ ਦੀ ਸ਼ੂਰੂਆਤ ਕਰਦਿਆਂ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਵੈਦ ਕਰਮ ਸਿੰਘ ਰਿਉਂਦ ਕਲਾਂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਕੇਵਲ ਆਪਣੇ ਨਿਜ਼ੀ ਹਿੱਤਾ ਲਈ ਲੜਣ ਵਾਲੀ ਜੱਥੇਬੰਦੀ ਹੀ ਨਹੀਂ ਹੈ ਸਗੋ ਇਸ ਨੇ ਆਪਣੇ ਮੁੱਢ ਬੱਝਣ ਤੋਂ ਲੈ ਕੇ ਹੁਣ ਤੱਕ ਸਮਾਜ ਸੇਵਾ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਭਾਗ ਲੈਂਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਨੇ ਕਿਹਾ ਕਿ ਉਹੀ ਸਮਾਜ ਅਗਾਂਹਵੱਧੂ ਕਹਾਉਣ ਦਾ ਹੱਕ ਰੱਖਦਾ ਹੈ ਜਿਸ ਵਿਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਅਧਿਕਾਰ ਤੇ ਸਨਮਾਨ ਕਰਨ ਦਾ ਜ਼ਜਵਾ ਹੋਵੇ। ਉਹਨਾਂ ਕਿਹਾ ਕਿ ਭਾਵੇਂ ਭਾਰਤੀ ਸਵਿਧਾਨ ਹਰ ਤਰਾਂ ਨਾਲ ਧੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਲਈ ਵੱਚਨਬੱਧ ਹੈ ਪਰ ਸਾਡੇ ਅੰਦਰਲੇ ਪੁਰਾਣੇ ਮਨੂੰਵਾਦੀ ਸੰਸਕਾਰ ਅਜੇ ਵੀ ਧੀਆਂ ਦਾ ਹੱਕ ਮਾਰਨ ਲਈ ਕਿਸੇ ਰਾਹ ਦੀ ਤਲਾਸ਼ ਵਿਚ ਰਹਿੰਦੇ ਹਨ। ਉਹਨਾਂ ਕਿਹਾ ਕਿ ਇੱਕੀ ਵੀਂ ਸਦੀ ਵਿਚ ਪਹੁੰਚ ਕੇ ਵੀ ਜੇ ਭਰੂਣ ਹੱਤਿਆ ਵਰਗੀ ਬੁਰਾਈ ਜਾਰੀ ਹੈ ਤਾ ਇਹ ਸਾਡੇ ਸਮਾਜ ਦੇ ਪੱਛੜੇ ਹੋਣ ਦੀ ਨਿਸ਼ਾਨੀ ਹੈ। ਐਸੋਸੀਏਸ਼ਨ ਦੇ ਜਿਲਾਂ ਪ੍ਰਧਾਨ ਵੈਦ ਤਾਰਾ ਚੰਦ ਨੇ ਕਿਹਾ ਕਿ ਅੱਜ ਦੇ ਸਮੇਂ ਦੀਆਂ ਕੁੜੀਆ ਨਾਂ ਤਾਂ ਚਿੜੀਆ ਹਨ ਤੇ ਨਾਂ ਹੀ ਇਹਨਾ ਨੂੰ ਬਿਗਾਨਾ ਧੰਨ ਸਮਝਿਆ ਜਾਣਾ ਚਾਹੀਦਾ ਹੈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਇਕ ਲੱਤ ਤੇ ਤੁਰ ਕੇ ਸਕੂਲ ਆਉਣ ਵਾਲੀ ਸੱਤ ਸਾਲ ਦੀ ਮੀਰਾਂ ਸਮੇਤ 25 ਕੁੜੀਆਂ ਨੂੰ ਸਕੂਲ ਕਿੱਟਾਂ ਤੇ ਗਰਮ ਕਪੜੇ ਦੇ ਕੇ ਸਨਮਾਨਿਤ ਕੀਤਾ । ਇਸ ਸਮਾਗਮ ਵਿਚ ਐਸੋਸੀਏਸ਼ਨ ਦੇ ਜਿਲ੍ਹਾ ਖਜਾਨਚੀ, ਅਸ਼ੋਕ ਕੁਮਾਰ ਗਾਮੀਵਾਲਾ,ਡਾ ਮੋਹਰ ਸਿਰਸਾ(ਹਰਿਆਣਾ), ਡਾ. ਦਰਸ਼ਨ ਸਿੰਘ ਹਾਕਮਵਾਲਾ,ਡਾ. ਮੱਖਣ ਸਿੰਘ ਮਲਕੋਂ,ਡਾ. ਸੁਖਵੰਤ ਭੁੱਲਰ, ਸੁਖਦੇਵ ਸਿੰਘ ਮੰਘਾਣੀਆਂ, ਨਿਰਮਲ ਸਿੰਘ ਮਡੇਰ, ਸੁਭਾਸ਼ ਝਲਬੂਟੀ, ਗੁਰਜੰਟ ਸਿੰਘ ਦਲੇਲ ਵਾਲਾ, ਪ੍ਰਬੰਧਕ ਸਤਨਾਮ ਗੁਰੂ, ਸੁਖਪਾਲ ਸਿੰਘ ਸਿੱਧੂ ਆਦਿ ਨੇ ਵੀ ਬੱਚੀਆਂ ਦੇ ਮਾਤਾ ਪਿਤਾ ਅਤੇ ਆਏ ਹੋਏ ਸੱਜਣਾਂ ਨੂੰ ਸੰਬੋਧਨ ਕੀਤਾ।

WRITTEN BY