Skip to content
Independent perspectives. Global stories.
BREAKING

ਟੈਕਨੀਕਲ ਸਰਵਿਸ ਯੂਨਿਅਨ ਯੂਨਿਟ ਮੰਡਲ ਅਮਲੋਹ ਦੇ ਮੁਲਾਜ਼ਮਾਂ ਨੇ ਡਵੀਜ਼ਨ ਦਫਤਰ ਅਗੇ ਦਿਤਾ ਧਰਨਾ

Share this story

ਅਮਲੋਹ, 16 ਜਨਵਰੀ (ਰਣਜੀਤ ਸਿੰਘ ਘੁੰਮਣ)-ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜਮਾ ਦੀ ਟੈਕਨੀਕਲ ਸਰਵਿਸ ਯੂਨਿਅਨ ਯੁਨਿਟ ਮੰਡਲ ਅਮਲੋਹ ਦੇ ਮੁਲਾਜਮਾ ਵਲੋ ਆਪਣੀਆ ਹਕੀ ਮੰਗਾਂ ਨੂੰ ਲੈ ਕੇ ਡਿਵੀਜਨ ਦਫਤਰ ਅਗੇ ਸਰਕਾਰ ਵਿਰੁਧ ਧਰਨਾ ਦਿਤਾ ਗਿਆ । ਉਨਾ ਕਿਹਾ ਕਿ ਸੂਬਾ ਸਰਕਾਰ ਵਲੋ ਜੋ ਥਰਮਲ ਪਲਾਂਟ ਬੰਦ ਕਰਨ ਦੀ ਨਿਤੀ ਤਿਆਰ ਕੀਤੀ ਗਈ ਹੈ ਸਰਾਸਰ ਮੁਲਾਜਮਾ ਨਾਲ ਧਕਾ ਹੈ । ਇਸ ਮੋਕੇ ਯੂਨੀਅਨ ਆਗੂਆ ਵਲੋ ਥਰਮਲ ਪਲਾਂਟਾ ਨੂੰ ਬੰਦ ਕਰਨਾ , ਗਰਿਡ ਵਰਕਸ਼ਾਪਾ ਨੂੰ ਠੇਕੇ ਦੇ ਦੇਣਾ, ਨਿਜੀਕਰਨ ਦੀ ਪਾਲਸੀ ਨੂੰ ਰਦ ਕਰਾਉਣਾ , ਬਿਜਲੀ ਐਕਟ 2003 ਸੇਵਾ ਸ਼ਰਤਾ ਵਿਚ ਤਬਦੀਲੀ ਦਾ ਅਮਲ ਬੰਦ ਕਰਾਉਣਾ , ਨਵੀ ਅਤੇ ਰੈਗੂਲਰ ਭਰਤੀ ਕਰਾਉਣ ਅਤੇ ਆਉਟ ਸੋਰਸਿਸ ਦੀ ਨੀਤੀ ਰਦ ਕਰਾਉਣਾ ਆਦਿ ਨੂੰ ਲੈਕੇ ਸਰਕਾਰ ਤੋ ਮੰਗ ਕੀਤੀ ਅਤੇ ਇਹ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਇਨਾ ਮੰਗਾਂ ਨੂੰ ਹਲ ਨਾ ਕੀਤਾ ਤਾ ਉਹ ਕਰੜਾ ਸੰਘਰਸ ਕਰਨ ਤੋ ਪਿਛੇ ਨਹੀ ਹਟਨਗੇ । ਇਸ ਧਰਨੇ ਦੋਰਾਨ ਮੁਲਾਜਮਾ ਵਲੋ ਸਰਕਾਰ ਵਿਰਧ ਜਮ ਕੇ ਨਾਅਰੇਬਾਜੀ ਕੀਤੀ ਗਈ । ਇਸ ਮੋਕੇ ਦਿਲਬਾਗ ਸਿੰਘ , ਮਹਾਦੇਵ ਸਿੰਘ , ਕਰਤਾਰ ਚੰਦ , ਵਿਧੀ ਚੰਦ , ਸੰਦੀਪ ਸਿੰਘ , ਹਰਵਿਦਰ ਸਿੰਘ , ਅਤੇ ਸਰਕਲ ਆਗੂ ਜਸਵੀਰ ਸਿੰਘ , ਬਲਵੀਰ ਸਿੰਘ , ਜਗਦੇਵ ਸਿੰਘ , ਜਸਵਿਦਰ ਸਿੰਘ ਆਦਿ ਧਰਨੇ ਵਿਚ ਹਾਜਰ ਸਨ ।

WRITTEN BY