Skip to content
Independent perspectives. Global stories.
BREAKING

ਕਿਤੇ ਸਿਆਸਤ ਦੀ ਭੇਂਟ ਨਾ ਚੜ੍ਹ ਜਾਣ ਖਜ਼ਾਨਾ ਮੰਤਰੀ ਦੇ ਫਰਜ਼ੀ ਐਲਾਨ : ਢੋਸੀਵਾਲ

Share this story

ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਵਿੱਕੀ ਝਾਂਬ)- ਦੋ-ਦੋ ਮੁੱਖ ਮੰਤਰੀਆਂ ਦੇ ਜੱਦੀ ਜਿਲ੍ਹੇ ਦਾ ਮਾਣ ਹਾਸਲ ਕਰਨ ਵਾਲੇ ਜਿਲ੍ਹੇ ਦਾ ਸਦਰ ਮੁਕਾਮ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਪਿਛਲੇ ¦ਮੇਂ ਸਮੇਂ ਤੋਂ ਸਰਕਾਰੀ ਅਣਦੇਖੀ ਅਤੇ ਪ੍ਰਸਾਸ਼ਨਿਕ ਲਾਪਰਵਾਹੀ ਦਾ ਸ਼ਿਕਾਰ ਰਿਹਾ ਹੈ। ਨਾਂ ਤਾ ਇਸ ਸ਼ਹਿਰ ਦੀ ਹਾਲਤ ਸੁਧਾਰਨ ਲਈ ਸਰਕਾਰ ਨੇ ਹੀ ਕੋਈ ਠੋਸ ਕਦਮ ਉਠਾਏ ਅਤੇ ਨਾ ਹੀ ਪ੍ਰਸਾਸ਼ਨ ਜਾਂ ਵਿਭਾਗਾਂ ਨੇ ਇਸ ਸੰਬੰਧੀ ਕੋਈ ਉਚਿਤ ਕਾਰਵਾਈ ਕੀਤੀ। ਇਸੇ ਕਰਕੇ ਸ਼ਹਿਰ ਨੂੰ ਦੇਸ਼ ਦੇ ਦਸ ਮਹਾਂ ਗੰਦੇ ਸ਼ਹਿਰਾਂ ਵਿਚ ਗਿਣਿਆ ਗਿਆ। ¦ਮੇਂ ਸਮੇਂ ਤੋਂ ਜਲਾਲਾਬਾਦ ਫਾਟਕ ਤੇ ਫਲਾਈ ਓਵਰ ਪੁੱਲ ਬਣਾਉਣ ਸੰਬੰਧੀ ਸ਼ਹਿਰ ਨਿਵਾਸੀ ਸੰਘਰਸ਼ ਕਰਦੇ ਆ ਰਹੇ ਹਨ। ਚਾਲੀ ਮੁਕਤਿਆਂ ਦੀ ਯਾਦ ਵਿਚ ਉਸਾਰੇ ਗਏ ਯਾਦਗਾਰੀ ਸਥਾਨ ਮੁਕਤੇ ਮੀਨਾਰ, ਡਾ. ਅੰਬੇਡਕਰ ਪਾਰਕ, ਮਾਈ ਭਾਗੋ ਹੈਰੀਟੇਜ ਕੰਪਲੈਕਸ, ਸਰਕਾਰੀ ਕਾਲਜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਯਾਦਗਾਰੀ ਗੇਟਾਂ ਦੀ ਦੁਰਦਸ਼ਾ, ਸ਼ਹਿਰ ਵਿਚ ਸਫ਼ਾਈ ਦਾ ਬੁਰਾ ਹਾਲ, ਟੁੱਟੀਆਂ ਸੜਕਾਂ, ਨਜਾਇਜ ਕਬਜੇ, ਜਲ ਸਪਲਾਈ ਦਾ ਨਾਕਸ ਪ੍ਰਬੰਧ ਅਤੇ ਸੀਵਰੇਜ ਦੀ ਸਮੱਸਿਆ ਕਾਰਨ ਸਾਰਾ ਸ਼ਹਿਰ ¦ਮੇਂ ਸਮੇਂ ਤੋਂ ਨਰਕ ਭੋਗਦਾ ਆ ਰਿਹਾ ਹੈ। ਸ਼ਹਿਰ ਦੇ ਭਲੇ ਤੇ ਵਿਕਾਸ ਨੂੰ ਸਮਰਪਿਤ ਗੈਰ ਸਰਕਾਰੀ ਸਮਾਜ ਸੇਵੀ ਸੰਗਠਨ ਮੁਕਤਸਰ ਵਿਕਾਸ ਮਿਸ਼ਨ ਲੰਮੇਂ ਸਮੇਂ ਤੋਂ ਉਕਤ ਦੁਰਦਸ਼ਾ ਨੂੰ ਸੁਧਾਰਨ ਲਈ ਸ਼ਾਸਨ, ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਕੋਲ ਅਰਜੋਈਆ ਕਰਦੀ ਆ ਰਹੀ ਹੈ। ਪਰੰਤੂ ਨਾ ਤਾ ਸਰਕਾਰ ਦੇ ਕੰਨ ਤੇ ਜੂੰ ਸਰਕੀ ਅਤੇ ਨਾ ਹੀ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗਾਂ ਨੇ ਇਹਨਾਂ ਵੱਲ ਕੋਈ ਢੁਕਵੀਂ ਕਾਰਵਾਈ ਕੀਤੀ। ਮਾਘੀ ਦੇ ਪਵਿੱਤਰ ਦਿਹਾੜੇ ਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਰੇਲਵੇ ਓਵਰਬ੍ਰਿਜ ਬਣਾਉਣ, ਮੁਕਤੇ ਮੀਨਾਰ , ਯਾਦਗਾਰੀ ਗੇਟਾਂ ਸਮੇਤ ਸ਼ਹਿਰ ਦੀ ਹਾਲਤ ਸੁਧਾਰਨ ਸੰਬੰਧੀ ਐਲਾਨ ਕੀਤੇ ਸਨ। ਇਹਨਾਂ ਐਲਾਨਾ ਨਾਲ ਸ਼ਹਿਰ ਵਾਸੀਆਂ ਵਿਚ ਆਸ ਦੀ ਕਿਰਨ ਜਾਗੀ ਹੈ। ਅੰਦਰ ਖਾਤੇ ਸ਼ਹਿਰ ਨਿਵਾਸੀ ਇਹਨਾਂ ਐਲਾਨਾਂ ਦੀ ਪੂਰਤੀ ਅਤੇ ਗੰਭੀਰਤਾ ਪ੍ਰਤੀ ਚਿੰਤਿਤ ਵੀ ਹਨ। ਸ਼ਹਿਰ ਦੀ ਬਦਕਿਸਮਤੀ ਇਹ ਵੀ ਰਹੀ ਹੈ ਕਿ ਇਸ ਹਲਕੇ ਦਾ ਵਿਧਾਇਕ ਅਕਸਰ ਵਿਰੋਧੀ ਪਾਰਟੀ ਦਾ ਉਮੀਦਵਾਰ ਹੀ ਚੁਣਿਆ ਜਾਂਦਾ ਰਿਹਾ ਹੈ। ਜਿਸ ਕਾਰਨ ਸਹਿਰ ਦਾ ਲੋਂੜੀਦਾ ਵਿਕਾਸ ਨਹੀਂ ਹੋ ਸਕਿਆ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਕਿਤੇਂ ਖਜਾਨਾ ਮੰਤਰੀ ਦੇ ਐਲਾਨ ਸਿਆਸਤ ਦੀ ਭੇਂਟ ਨਾ ਚੜ੍ਹ ਜਾਣ ਅਤੇ ਇਹ ਐਲਾਨ ਸਿਰਫ਼ ਐਲਾਨ ਬਣ ਕੇ ਹੀ ਰਹਿ ਜਾਣ। ਢੋਸੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਜਾਨਾ ਮੰਤਰੀ ਦੇ ਉਕਤ ਐਲਾਨਾਂ ਤੇ ਤੁਰੰਤ ਅਮਲ ਕੀਤਾ ਜਾਵੇ ਅਤੇ ਸ਼ਹਿਰ ਨਿਵਾਸੀਆਂ ਦੀ ¦ਮੇਂ ਸਮੇਂ ਤੋਂ ਮੰਗ ਨੂੰ ਪੂਰਾ ਕੀਤਾ ਜਾਵੇ।

WRITTEN BY